ਨਵੀਂ ਦਿੱਲੀ: ਵੈੱਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਕਰਟਲੀ ਐਂਬਰੋਸ ਦਾ ਕਹਿਣਾ ਹੈ ਕਿ ਜੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਫਿਟ ਰਹਿੰਦਾ ਹੈ ਤਾਂ ਟੈਸਟ ਕ੍ਰਿਕਟ ਵਿੱਚ ਉਹ 400 ਵਿਕਟਾਂ ਲੈ ਸਕਦਾ ਹੈ। ਵੈੱਸਟਇੰਡੀਜ਼ ਵੱਲੋਂ 98 ਟੈਸਟ ਮੁਕਾਬਲਿਆਂ ਵਿੱਚ 405 ਵਿਕਟਾਂ ਹਾਸਲ ਕਰਨ ਵਾਲੇ ਐਂਬਰੋਸ ਨੇ ਕਿਹਾ ਕਿ ਮੌਜੂਦਾ ਭਾਰਤੀ ਗੇਂਦਬਾਜ਼ਾਂ ’ਚੋਂ ਉਹ ਬੁਮਰਾਹ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਉਸ ਨੇ ਕਿਹਾ, ‘‘ਭਾਰਤੀ ਟੀਮ ਵਿੱਚ ਕੁਝ ਚੰਗੇ ਤੇਜ਼ ਗੇਂਦਬਾਜ਼ ਹਨ ਪਰ ਮੈਂ ਜਸਪ੍ਰੀਤ ਬੁਮਰਾਹ ਦਾ ਪ੍ਰਸ਼ੰਸਕ ਹਾਂ। ਉਹ ਬਾਕੀ ਗੇਂਦਬਾਜ਼ਾਂ ਨਾਲੋਂ ਕਾਫੀ ਵੱਖਰਾ ਹੈ। ਮੈਨੂੰ ਉਮੀਦ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰੇਗਾ।’’ -ਪੀਟੀਆਈ