ਬਰਮਿੰਘਮ: ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (51 ਕਿਲੋਗ੍ਰਾਮ), ਨੀਤੂ ਗੰਧਾਸ ਤੇ ਨਿਖਤ ਜ਼ਰੀਨ ਨੇ ਆਪੋ ਆਪਣੇ ਵਰਗਾਂ ਦੇ ਫਾਈਨਲ ’ਚ ਪਹੁੰਚ ਕੇ ਤਗ਼ਮੇ ਪੱਕੇ ਕਰ ਲਏ ਹਨ ਜਦਕਿ ਜੈਸਮੀਨ ਨੇ ਲਾਈਟਵੇਟ ਸੈਮੀਫਾਈਨਲ ਹਾਰ ਕੇ ਕਾਂਸੀ ਤਗ਼ਮਾ ਜਿੱਤਿਆ ਹੈ। ਉਸ ਨੂੰ ਇੰਗਲੈਂਡ ਦੀ ਜੈਮਾ ਪੇਜ ਰਿਚਰਡਸਨ ਨੇ ਮਾਤ ਦਿੱਤੀ।ਸਭ ਤੋਂ ਪਹਿਲਾਂ ਰਿੰਗ ’ਚ ਉੱਤਰੀ ਨੀਤੂ ਕੈਨੇਡਾ ਦੀ ਪ੍ਰਿਯੰਕਾ ਢਿੱਲੋਂ ਨੂੰ ਆਰਐੱਸੀ (ਰੈਫਰੀ ਵੱਲੋਂ ਮੁਕਾਬਲਾ ਰੋਕਣਾ) ਨਾਲ ਹਰਾਇਆ। ਇਸ ਤੋਂ ਬਾਅਦ ਪੰਘਾਲ ਨੇ ਜ਼ਿੰਬਾਬਵੇ ਦੇ ਪੈਟ੍ਰਿਕ ਚਿਨਯੇਂਬਾ ਨੂੰ ਸਰਬ ਸਹਿਮਤੀ ਨਾਲ ਲਏ ਗਏ ਫ਼ੈਸਲਾ ਨਾਲ 5-0 ਨਾਲ ਹਰਾਇਆ। ਸੱਤ ਅਗਸਤ ਨੂੰ ਫਾਈਨਲ ’ਚ ਉਸ ਦਾ ਸਾਹਮਣਾ ਇੰਗਲੈਂਡ ਦੇ ਮੈੱਕਡੌਨਲਡ ਕਿਯਾਰਾਨ ਨਾਲ ਹੋਵੇਗਾ। ਇਸੇ ਤਰ੍ਹਾਂ ਮੌਜੂਦਾ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਇੰਗਲੈਂਡ ਦੀ ਅਲਫੀਆ ਸਵੰਨਾਹ ਨੂੰ ਹਰਾ ਕੇ ਫਾਈਨਲ ’ਚ ਪਹੁੰਚੀ। -ਪੀਟੀਆਈ