ਦੁਬਈ, 5 ਅਕਤੂਬਰ
ਦਿੱਲੀ ਕੈਪੀਟਲਜ਼ ਦਾ ਸੀਨੀਅਰ ਗੇਂਦਬਾਜ਼ ਲੈੱਗ ਸਪਿੰਨਰ ਅਮਿਤ ਮਿਸ਼ਰਾ ਹੱਥ ਦੀ ਉਂਗਲੀ ਫਰੈੱਕਚਰ ਹੋਣ ਕਰਕੇ ਇੰਡੀਅਨ ਪ੍ਰੀਮੀਅਰ ਲੀਗ ’ਚੋਂ ਬਾਹਰ ਹੋ ਗਿਆ ਹੈ। ਮਿਸ਼ਰਾ ਸ਼ਾਰਜਾਹ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਖੇਡੇ ਮੈਚ ਦੌਰਾਨ ਉਂਗਲੀ ’ਤੇ ਸੱਟ ਲੁਆ ਬੈਠਾ ਸੀ। ਮਿਸ਼ਰਾ ਨੇ ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਤਿੰਨ ਮੈਚ ਖੇਡਦਿਆਂ ਤਿੰਨ ਵਿਕਟਾਂ ਹਾਸਲ ਕੀਤੀਆਂ ਹਨ। -ਪੀਟੀਆਈ