ਹਾਲੇ (ਜਰਮਨੀ): ਨੋਵੇਂਤੀ ਓਪਨ ਪੁਰਸ਼ ਦੇ ਡਬਲਜ਼ ਟੈਨਿਸ ਵਰਗ ਵਿੱਚ ਭਾਰਤ ਦੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਕੁਆਰਟਰ ਫਾਈਨਲ ਮੁਕਾਬਲਾ ਹਾਰ ਕੇ ਬਾਹਰ ਹੋ ਗਏ ਹਨ। ਬੋਪੰਨਾ ਅਤੇ ਸ਼ਰਨ ਨੂੰ ਬੈਲਜੀਅਮ ਦੇ ਸੈਂਡਰ ਗਿਲੀ ਅਤੇ ਜੋਰਾਨ ਵਿਲੇਜੇਨ ਨੇ 3-6, 6-7 ਦੇ ਫਰਕ ਨਾਲ ਹਰਾਇਆ। ਟੋਕਿਓ ਓਲੰਪਿਕ ਵਿੱਚ ਸ਼ਾਮਲ ਹੋਣ ਲਈ ਵਾਹ ਲਾ ਰਹੀ ਭਾਰਤੀ ਜੋੜੀ ਨੇ ਦੂੁਜੇ ਗੇੜ ਵਿੱਚ ਲੁਕਾਜ਼ ਕੁਬੋਟ ਅਤੇ ਐਡੂਰਡ ਰੋਜਰ ਵੇਸਲਿਨ ਨੂੰ ਹਰਾਇਆ ਸੀ। ਰੈਂਕਿੰਗ ਦੇ ਹਿਸਾਬ ਨਾਲ ਬੋਪੰਨਾ 34ਵੇਂ ਅਤੇ ਸ਼ਰਨ 75ਵੇਂ ਸਥਾਨ ’ਤੇ ਹੈ। -ਪੀਟੀਆਈ