ਨਵੀਂ ਦਿੱਲੀ: ਭਾਰਤ ਦੇ ਉੱਘੇ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਕੁਝ ਦਿਨ ਪਹਿਲਾਂ ਬਾਈਪਾਸ ਸਰਜਰੀ ਹੋਈ। ਇਸ ਵੇਲੇ ਉਨ੍ਹਾਂ ਦੀ ਹਾਲਤ ਠੀਕ ਹੈ। ਸਾਬਕਾ ਭਾਰਤੀ ਕਪਤਾਨ ਦੇ ਕਰੀਬੀ ਨੇ ਦੱਸਿਆ ਕਿ 74 ਸਾਲਾ ਬੇਦੀ ਦੀ ਦੋ-ਤਿੰਨ ਦਿਨ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ ਅਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਉਨ੍ਹਾਂ ਭਾਰਤ ਵੱਲੋਂ 67 ਟੈਸਟ ਤੇ 10 ਇਕ ਦਿਨਾ ਮੈਚ ਖੇਡੇ ਜਿਸ ਵਿਚ ਉਨ੍ਹਾਂ ਨੇ ਕ੍ਰਮਵਾਰ 266 ਤੇ 7 ਵਿਕਟਾਂ ਹਾਸਲ ਕੀਤੀਆਂ।
-ਪੀਟੀਆਈ