ਟੋਕੀਓ, 28 ਅਗਸਤਭਾਰਤ ਦੀ ਭਾਵਿਨਾਬੇਨ ਪਟੇਲ ਨੇ ਲਗਾਤਾਰ ਇਤਿਹਾਸ ਰਚਦਿਆਂ ਚੀਨ ਦੀ ਮਿਆਓ ਸ਼ਿਆਂਗ ਨੂੰ ਹਰਾ ਕੇ ਪੈਰਾਲੰਪਿਕ ਟੇਬਲ ਟੈਨਿਸ ਮੁਕਾਬਲੇ ਦੇ ਫਾਈਨਲ ’ਚ ਥਾਂ ਬਣਾ ਲਈ। ਉਸ ਅਜਿਹਾ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਹੈ। ਪਟੇਲ ਨੇ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਨੂੰ 7-11, 11-7, 11-4, 9-11, 11-8 ਨਾਲ ਹਰਾ ਕੇ ਭਾਰਤੀ ਕੈਂਪ ਵਿੱਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਉਸ ਦਾ ਸਾਹਮਣਾ ਵਿਸ਼ਵ ਦੀ ਨੰਬਰ ਇਕ ਚੀਨ ਦੀ ਯਿੰਗ ਸ਼ਿਆਓ ਨਾਲ ਹੋਵੇਗਾ। ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਵਿੱਚ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਹਸਮੁਖਭਾਈ ਪਟੇਲ ਦੀ ਧੀ ਭਾਵਿਨਾ ਨੂੰ ਤਗਮੇ ਦੀ ਦਾਅਵੇਦਾਰ ਵੀ ਨਹੀਂ ਮੰਨਿਆ ਜਾ ਰਿਹਾ ਸੀ ਪਰ ਉਸਨੇ ਆਪਣੇ ਪ੍ਰਦਰਸ਼ਨ ਨਾਲ ਇਤਿਹਾਸ ਰਚ ਦਿੱਤਾ।