ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ ਨੇ ਅੱਜ ਰਣਜੀ ਟਰਾਫੀ ਅਤੇ ਸਾਰੇ ਉਮਰ ਵਰਗ ਦੇ ਘਰੇਲੂ ਟੂਰਨਾਮੈਂਟਾਂ ਦਾ ਐਲਾਨ ਕਰ ਦਿੱਤਾ ਹੈ। ਬੀਸੀਸੀਆਈ ਵੱਲੋਂ ਜਾਰੀ ਪ੍ਰੋਗਰਾਮ ਤਹਿਤ 2021-22 ਦੇ ਘਰੇਲੂ ਸੀਜ਼ਨ ਵਿੱਚ ਕੁੱਲ 2127 ਮੁਕਾਬਲੇ ਹੋਣਗੇ। ਇਨ੍ਹਾਂ ’ਚੋਂ ਸਭ ਤੋਂ ਅਹਿਮ ਮੰਨੀ ਜਾਂਦੀ ਰਣਜੀ ਟਰਾਫੀ 16 ਨਵੰਬਰ 2021 ਤੋਂ 19 ਫਰਵਰੀ 2022 ਤੱਕ ਖੇਡੀ ਜਾਵੇਗੀ। ਇਸੇ ਤਰ੍ਹਾਂ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ 21 ਅਕਤੂਬਰ ਤੇ ਵਿਜੈ ਹਜ਼ਾਰੇ ਚੈਂਪੀਅਨਸ਼ਿਪ 23 ਫਰਵਰੀ 2022 ਤੋਂ ਸ਼ੁਰੂ ਹੋਵੇਗੀ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਦੱਸਿਆ, ‘‘ਮੌਜੂਦਾ ਸੀਜ਼ਨ 21 ਸਤੰਬਰ ਤੋਂ ਸੀਨੀਅਰ ਮਹਿਲਾ ਇੱਕ-ਰੋਜ਼ਾ ਲੀਗ ਨਾਲ ਸ਼ੁਰੂ ਹੋਵੇਗਾ। -ਪੀਟੀਆਈ