ਨਿਊ ਯਾਰਕ, 6 ਸਤੰਬਰ
ਫਰੈਂਚ ਓਪਨ ਚੈਂਪੀਅਨ ਬਾਰਬਰਾ ਕ੍ਰੇਸੀਕੋਵਾ ਅੱਜ ਇਥੇ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਗੈਰਾਬਾਇਨ ਮੁਗੂਰੁਜ਼ਾ ਨੂੰ 6-3, 7-6 ਨਾਲ ਹਰਾ ਕੇ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਈ ਹੈ। ਅੱਠਵਾਂ ਦਰਜਾ ਕ੍ਰੇਸੀਕੋਵਾ ਨੇ ਦੂਜੇ ਸੈੱਟ ਵਿੱਚ 6-5 ਨਾਲ ਪੱਛੜਨ ਮਗਰੋਂ ਮੈਡੀਕਲ ਬ੍ਰੇਕ ਲਿਆ। ਖੇਡ ਮੁੜ ਸ਼ੁਰੂ ਹੋਣ ਮਗਰੋਂ ਕ੍ਰੇਸੀਕੋਵਾ ਨੇ ਲਗਾਤਾਰ ਸੱਤ ਅੰਕ ਬਣਾਏ। ਕੁਆਰਟਰ ਫਾਈਨਲ ਵਿੱਚ ਉਸ ਦਾ ਮੁਕਾਬਲਾ ਚੈੱਕ ਗਣਰਾਜ ਦੀ ਏਰਿਨਾ ਸਬਾਲੇਂਕਾ ਨਾਲ ਹੋਵੇਗਾ, ਜੋ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਹੈ। -ਏਪੀ