ਸੁਭਾਸ਼ ਜੋਸ਼ੀ
ਬਲਾਚੌਰ, 20 ਨਵੰਬਰ
ਕਸਬਾ ਭੱਦੀ ਵਿੱਚ ਪੈਂਦੇ ਪਿੰਡ ਲੰਬੂਆਂ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਵਿੱਚ ਪਿੰਡ ਬਾਗੋਵਾਲ ਦੀ ਟੀਮ ਨੇ ਪਹਿਲਾ ਅਤੇ ਪਿੰਡ ਮਝੋਟ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਪਿੰਡ ਮਝੋਟ ਦੇ ਸਰਪੰਚ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਖੇਪੜ ਨੇ ਕੀਤੀ। ਉਨ੍ਹਾਂ ਨਾਲ ਬਲਾਕ ਸੰਮਤੀ ਮੈਂਬਰ ਬਲਦੇਵ ਰਾਜ, ਮਨੋਜ ਖੇਪੜ, ਹੀਰਾ ਚੇਚੀ, ਸਤਨਾਮ, ਮਾਸਟਰ ਹਰਮੇਸ਼ ਲਾਲ ਵੀ ਮੌਜੂਦ ਸਨ। ਹੀਰਾ ਖੇਪੜ ਨੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਕਲੱਬ ਨੂੰ ਇੱਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੋਨੂੰ ਨਗੀਨਾ, ਅਸ਼ਵਨੀ ਲੰਬੂਆਂ, ਕੇਵਲ ਰਾਮ, ਰਾਮ ਕਿਸ਼ਨ, ਡੀਪੀ ਖੇਪੜ, ਮਦਨ ਖੇਪੜ, ਹੀਰਾ ਖਟਾਣਾ, ਮੁਕੇਸ਼ ਕੁਮਾਰ, ਰਾਜੂ ਖੇਪੜ ਹਾਜ਼ਰ ਹੋਏ।