ਬਾਲੀ: ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੂੰ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਸੈਮੀ ਫਾਈਨਲ ਵਿਚ ਸਾਬਕਾ ਵਿਸ਼ਵ ਚੈਂਪੀਅਨ ਥਾਈਲੈਂਡ ਦੀ ਰੇਚਾਨੋਕ ਇੰਤਾਨੋਨ ਨੇ ਹਰਾ ਦਿੱਤਾ। ਤੀਜਾ ਦਰਜਾ ਪ੍ਰਾਪਤ ਸਿੰਧੂ ਨੂੰ ਦੁਨੀਆ ਦੀ ਅੱਠਵੇਂ ਨੰਬਰ ਦੀ ਖਿਡਾਰਨ ਰੇਚਾਨੋਕ ਨੇ 54 ਮਿੰਟ ਵਿਚ 15-21, 21-9, 21-14 ਨਾਲ ਹਰਾਇਆ। ਇਹ ਸਿੰਧੂ ਦੀ ਸੈਮੀ ਫਾਈਨਲ ਵਿਚ ਲਗਾਤਾਰ ਤੀਜੀ ਵਾਰ ਹਾਰ ਸੀ। ਉਹ ਪਿਛਲੇ ਹਫ਼ਤੇ ਇੰਡੋਨੇਸ਼ੀਆ ਮਾਸਟਰਜ਼ ਅਤੇ ਅਕਤੂਬਰ ਵਿਚ ਫਰੈਂਚ ਓਪਨ ’ਚ ਸੈਮੀ ਫਾਈਨਲ ਵਿਚ ਹਾਰਨ ਤੋਂ ਪਹਿਲਾਂ ਟੋਕੀਓ ਓਲੰਪਿਕ ਵਿਚ ਵੀ ਸੈਮੀ ਫਾਈਨਲ ਹਾਰ ਗਈ ਸੀ। ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਦੀ ਰੇਚਾਨੋਕ ਖ਼ਿਲਾਫ਼ ਇਸ ਮੈਚ ਤੋਂ ਪਹਿਲਾਂ 4-6 ਦਾ ਰਿਕਾਰਡ ਸੀ। ਉਹ ਪਿਛਲੇ ਦੋ ਮੁਕਾਬਲੇ ਵੀ ਹਾਰੀ ਸੀ। -ਪੀਟੀਆਈ