ਬਰਮਿੰਘਮ, 6 ਅਗਸਤ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਬੈਡਮਿੰਟਨ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਦੀ ਗੋਹ ਵੇਈ ਜਿਨ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਪਹਿਲੀ ਗੇਮ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਰੈਂਕਿੰਗ ’ਚ 60ਵੇਂ ਸਥਾਨ ’ਤੇ ਕਾਬਜ਼ ਗੋਹ ’ਤੇ 19-21, 21-24। 21-18 ਨਾਲ ਜਿੱਤ ਦਰਜ ਕੀਤੀ। ਉੱਧਰ ਨੌਜਵਾਨ ਖਿਡਾਰੀ ਆਕਰਸ਼ੀ ਕਸ਼ਯਪ ਵੀ ਰਾਸ਼ਟਰਮੰਡਲ ਖੇਡਾਂ ’ਚ ਮੁਹਿੰਮ ਖਤਮ ਹੋ ਗਈ ਹੈ। -ਪੀਟੀਆਈ