ਗੁਰਦੇਵ ਸਿੰਘ ਗਹੂੰਣ
ਬਲਾਚੌਰ, 6 ਨਵੰਬਰ
ਬਾਬਾ ਬਲਰਾਜ ਮੰਦਰ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਬਲਰਾਜ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਬਾਬਾ ਬਲਰਾਜ ਮੰਦਰ ਵਿਖੇ ਸਾਰਾ ਦਿਨ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਬਹੁਤੇ ਸ਼ਰਧਾਲੂ ਬੈਂਡ ਵਾਜਿਆਂ ਨਾਲ ਮੱਥਾ ਟੇਕਣ ਆਏ। ਬੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ’ਚ ਬਾਬਾ ਬਲਰਾਜ ਕਮੇਟੀ ਵਲੋਂ ਛਿੰਝ ਕਰਵਾਈ ਗਈ। ਪਟਕੇ ਦੀ ਕੁਸ਼ਤੀ ਕੀਰਤੀ ਬਾਹੜੋਵਾਲ ਅਤੇ ਭੁਪਿੰਦਰ ਅਜਨਾਲਾ ਵਿਚਕਾਰ ਹੋਈ, ਜਿਸ ਵਿੱਚ ਕੀਰਤੀ ਬਾਹੜੋਵਾਲ ਨੇ ਜਿੱਤ ਪ੍ਰਾਪਤ ਕਰਕੇ ਬੁਲਟ ਮੋਟਰਸਾਈਕਲ ਆਪਣੇ ਨਾਮ ਕੀਤਾ। ਇਸ ਮੌਕੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਸੀਨੀਅਰ ਅਕਾਲੀ ਆਗੂ ਬ੍ਰਿਗੇਡੀਅਰ ਰਾਜ ਕੁਮਾਰ, ਰਾਜਵਿੰਦਰ ਸਿੰਘ ਲੱਕੀ ਅਤੇ ਸੁਨੀਤਾ ਚੌਧਰੀ, ‘ਆਪ’ ਆਗੂ ਸੰਤੋਸ਼ ਕਟਾਰੀਆ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਟਿੰਕੂ ਘਈ, ਮੰਦਰ ਕਮੇਟੀ ਦੇ ਪ੍ਰਧਾਨ ਵਿਸ਼ੂ ਰਾਣਾ, ਰਾਣਾ ਰਣਦੀਪ ਕੌਸ਼ਲ, ਰਾਣਾ ਹਰਵਿੰਦਰ ਪਾਲ ਸਿੰਘ, ਪੁਸ਼ਪ ਰਾਣਾ, ਬੌਬੀ ਰਾਣਾ, ਮੰਗਾ ਰਾਣਾ, ਐੱਨ.ਕੇ. ਚੰਦੇਲ, ਰਾਣਾ ਜਗਦੀਸ਼ ਸਿੰਘ, ਲਾਡੀ ਰਾਣਾ ਅਤੇ ਰਾਣਾ ਇੰਦਰਜੀਤ ਸਿੰਘ ਕੌਸ਼ਲ ਆਦਿ ਪਤਵੰਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਬਾਬਾ ਬਲਰਾਜ ਮੰਦਰ ਕਮੇਟੀ ਨੂੰ 2 ਲੱਖ ਰੁਪਏ ਅਤੇ ਸਟੇਡੀਅਮ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬ੍ਰਿਗੇਡੀਅਰ ਰਾਜ ਕੁਮਾਰ ਨੇ ਸਮੂਹ ਕਮੇਟੀ ਮੈਂਬਰਾਂ ਨੂੰ ਵਧਾਈ ਦਿੱਤੀ।