ਸਿਡਨੀ, 3 ਜਨਵਰੀ
ਸਪੇਨ ਅਤੇ ਪੋਲੈਂਡ ਨੇ ਏਟੀਪੀ ਟੈਨਿਸ ਕੱਪ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ 3-0 ਦੇ ਬਰਾਬਰ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਦੋਵਾਂ ਦੇਸ਼ਾਂ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਰਾਬਰਟ ਬਟਿਸਟਾ ਆਗੁਟ ਨੇ ਕੈਸਪਰ ਰੂਡ ਨੂੰ 6-4, 7-6(4) ਨਾਲ ਹਰਾ ਕੇ ਸਪੇਨ ਨੂੰ ਨਾਰਵੇ ਖ਼ਿਲਾਫ਼ 2-0 ਦੀ ਅਜੇਤੂ ਲੀਡ ਦਿਵਾਈ। ਇਸ ਤੋਂ ਪਹਿਲਾਂ ਪਾਬਲੋ ਕਾਰੇਨੋ ਬੁਸਟਾ ਨੇ ਵਿਕਟਰ ਡੁਰਾਸਵਿਚ ਨੂੰ 6-3, 6-3 ਨਾਲ ਹਰਾਇਆ ਸੀ। ਦੂਜੇ ਪਾਸੇ ਮੈਜਕਰੈਕ ਨੇ ਅਲੈਗਜ਼ੈਂਡਰ ਬਖਸ਼ੀ ਨੂੰ 6-1, 6-1 ਨਾਲ ਹਰਾ ਕੇ ਪੋਲੈਂਡ ਨੂੰ ਜੌਰਜੀਆ ਖ਼ਿਲਾਫ਼ ਸ਼ੁਰੂਆਤੀ ਲੀਡ ਦਿਵਾਈ। ਹੁਬਰਟ ਹਰਕਾਜ਼ ਨੇ ਦੂਜੇ ਸਿੰਗਲ ਮੁਕਾਬਲੇ ’ਚ ਅਲੈਗਜ਼ੈਂਡਰ ਮੈਟਰੋਵੇਲੀ ਨੂੰ 6-7 (5), 6-3, 6-1 ਨਾਲ ਹਰਾ ਕੇ ਡਬਲਜ਼ ਮੁਕਾਬਲੇ ਤੋਂ ਪਹਿਲਾਂ ਹੀ ਆਪਣੀ ਟੀਮ ਦੀ ਜਿੱਤ ਯਕੀਨੀ ਬਣਾ ਦਿੱਤੀ। ਇਸ ਤੋਂ ਬਾਅਦ ਸਪੇਨ ਅਤੇ ਪੋਲੈਂਡ ਨੇ ਡਬਲਜ਼ ਮੁਕਾਬਲੇ ਵੀ ਜਿੱਤ ਲਏ। -ਏਪੀ