ਬੇਨ ਚੇਂਗ (ਥਾਈਲੈਂਡ), 12 ਦਸੰਬਰ
ਭਾਰਤ ਦੇ ਸੀਨੀਅਰ ਰੋਇੰਗ ਖਿਡਾਰੀ ਅਰਵਿੰਦ ਸਿੰਘ ਨੇ ਏਸ਼ਿਆਈ ਰੋਇੰਗ (ਕਿਸ਼ਤੀ) ਚੈਂਪੀਅਨਸ਼ਿਪ ਵਿੱਚ ਇੱਥੇ ਲਾਈਟਵੇਟ ਪੁਰਸ਼ ਸਿੰਗਲਜ਼ ਸਕੱਲਜ਼ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸੇ ਦੌਰਾਨ ਤਿੰਨ ਹੋਰ ਭਾਰਤੀ ਖਿਡਾਰੀਆਂ ਨੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ ਹਨ। ਅਰਵਿੰਦ 7 ਮਿੰਟ 55.942 ਸੈਕਿੰਡ ਦੇ ਸਮੇਂ ਨਾਲ ਪਹਿਲੇ ਸਥਾਨ ਉੱਤੇ ਰਿਹਾ। ਅਰਵਿੰਦ ਨੇ ਪੁਰਸ਼ ਲਾਈਟਵੇਟ ਡਬਲ ਸਕੱਲਜ਼ ਵਿੱਚ ਅਰਜੁਨ ਲਾਲ ਜਾਟ ਨਾਲ ਉਜ਼ਬੇਕਿਸਤਾਨ, ਚੀਨ, ਵੀਅਤਨਾਮ, ਇੰਡੋਨੇਸ਼ੀਆ ਅਤੇ ਥਾਈਲੈਂਡ ਦੇ ਖਿਡਾਰੀਆਂ ਨੂੰ ਪਛਾੜਿਆ। ਭਾਰਤ ਨੇ ਪੁਰਸ਼ ਲਾਈਟਵੇਟ ਡਬਲ ਸਕੱਲਜ਼, ਪੁਰਸ਼ ਕੁਆਡਰਪਲ (ਚਾਰ ਖਿਡਾਰੀਆਂ ਦੀ ਟੀਮ) ਅਤੇ ਪੁਰਸ਼ ਕੌਕਸਲੈਸ ਫੋਰ ਫਾਈਨਲ ਮੁਕਾਬਲੇ ਵਿੱਚ ਵੀ ਚਾਂਦੀ ਦੇ ਤਗ਼ਮੇ ਜਿੱਤੇ। -ਪੀਟੀਆਈ