ਨਵੀਂ ਦਿੱਲੀ: ਭਾਰਤ ਨੇ ਦੁਬਈ ਵਿੱਚ ਖੇਡੀ ਜਾ ਰਹੀ ਏਸ਼ਿਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿੱਚ ਮੁੱਕੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਛੇ ਸੋਨ ਤਗ਼ਮੇ ਆਪਣੀ ਝੋਲੀ ਪਾਏ। ਕੌਮੀ ਚੈਂਪੀਅਨ ਚੰਡੀਗੜ੍ਹ ਵਾਸੀ ਰੋਹਿਤ ਚਮੋਲੀ (48 ਕਿਲੋ ਭਾਰ ਵਰਗ) ਅਤੇ ਭਰਤ ਜੂਨ (81 ਕਿਲੋ ਤੋਂਂ ਵੱਧ) ਨੇ ਲੜਕਿਆਂ ਦੇ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਲੜਕੀਆਂ ਦੇ ਵਰਗ ਵਿੱਚ ਵੀਸ਼ੂ ਰਾਠੀ (48 ਕਿਲੋ), ਤਨੂ (52 ਕਿਲੋ), ਨਿਕਿਤਾ ਚੰਦ (60 ਕਿਲੋ) ਅਤੇ ਮਾਹੀ ਰਾਘਵ (63 ਕਿਲੋ) ਨੇ ਫਾਈਨਲ ਮੁਕਾਬਲੇ ਜਿੱਤੇ। ਕੌਮੀ ਚੈਂਪੀਅਨ ਰੋਹਿਤ ਚਮੋਲੀ (48 ਕਿਲੋ) ਨੇ ਅੱਜ ਮੰਗੋਲੀਆ ਦੇ ਓਟਗੋਨਬਯਾਰ ਤੁਵਸ਼ਿਜਯਾ ਨੂੰ ਫਾਈਨਲ ’ਚ 3-2 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਹੈ। -ਪੀਟੀਆਈ