ਤਾਸ਼ਕੰਦ, 18 ਅਪਰੈਲ
ਭਾਰਤ ਦੀ ਵੇਟਲਿਫਟਰ ਝਿੱਲੀ ਡਾਲਾਬੇਹੜਾ ਨੇ ਅੱਜ ਏਸ਼ਿਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 45 ਕਿਲੋ ਵਰਗ ਵਿਚ ਸੋਨ ਤਗਮਾ ਜਿੱਤਿਆ। ਇਸ ਵਰਗ ਵਿਚ ਸਿਰਫ ਦੋ ਵੇਟਲਿਫਟਰਾਂ ਨੇ ਹਿੱਸਾ ਲਿਆ। ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗਮਾ ਜੇਤੂ ਝਿੱਲੀ ਨੇ ਸਨੈਚ ਵਿਚ 69 ਕਿਲੋਗਰਾਮ ਤੇ ਉਸ ਤੋਂ ਬਾਅਦ ਕਲੀਨ ਐਂਡ ਜਰਕ ਵਿਚ 88 ਕਿਲੋ ਵਜ਼ਨ ਚੁੱਕਿਆ। ਉਹ ਗੋਲਡ ਪੱਧਰ ਦੀ ਓਲੰਪਿਕ ਕੁਆਲੀਫਾਇਰ ਮੁਕਾਬਲੇ ਵਿਚ ਕੁੱਲ 157 ਕਿਲੋ ਵਜ਼ਨ ਚੁੱਕ ਕੇ ਤਿੰਨੋਂ ਵਰਗ ਦੇ ਪੋਡੀਅਮ ਵਿਚ ਸਿਖਰਲੇ ਸਥਾਨ ’ਤੇ ਰਹੀ। ਇਸ ਚੈਂਪੀਅਨਸ਼ਿਪ ਨੂੰ ਪਿਛਲੇ ਸਾਲ ਕਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। -ਪੀਟੀਆਈ