ਡੌਂਗਹੇ (ਦੱਖਣੀ ਕੋਰੀਆ), 8 ਦਸੰਬਰ
ਇੱਥੇ ਮਹਿਲਾ ਏਸ਼ਿਆਈ ਚੈਂਪੀਅਨਸ਼ਿਪ ਟਰਾਫੀ ਵਿੱਚ ਹਿੱਸਾ ਲੈਣ ਆਈ ਭਾਰਤੀ ਮਹਿਲਾ ਹਾਕੀ ਟੀਮ ਦੀ ਇੱਕ ਖਿਡਾਰਨ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਕਾਰਨ ਭਾਰਤੀ ਟੀਮ ਦਾ ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਕੋਰੀਆ ਦੀ ਟੀਮ ਖ਼ਿਲਾਫ਼ ਅੱਜ ਦਾ ਮੈਚ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਏਸ਼ਿਆਈ ਹਾਕੀ ਫੈਡਰੇਸ਼ਨ (ਏਐੱਚਐੱਫ) ਵੱਲੋਂ ਇਸ ਸਬੰਧੀ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਹਾਕੀ ਇੰਡੀਆ ਦੇ ਇੱਕ ਸੂਤਰ ਨੇ ਇੱਕ ਖਿਡਾਰਨ ਦੇ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ। ਏਐੱਚਐੱਚ ਦੇ ਬਿਆਨ ਵਿੱਚ ਭਾਰਤ ਦੀ ਇਸ ਟੂਰਨਾਮੈਂਟ ਵਿੱਚ ਅੱੱਗੇ ਖੇਡਣ ਸਬੰਧੀ ਸਥਿਤੀ ਸਪੱਸ਼ਟ ਕੀਤੇ ਜਾਣ ਦੀ ਵੀ ਉਮੀਦ ਹੈ। ਸੂਤਰ ਨੇ ਦੱਸਿਆ, ‘‘ਹਾਂ, ਇੱਕ ਖਿਡਾਰਨ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਕਰਕੇ ਕੋਰੀਆ ਖ਼ਿਲਾਫ਼ ਅੱਜ ਦਾ ਮੈਚ ਰੱਦ ਕਰ ਦਿੱਤਾ ਗਿਆ ਹੈ। ਏਐੱਚਐੱਫ ਇਸ ਮਾਮਲੇ ਸਬੰਧੀ ਤਫਸੀਲ ਵਿੱਚ ਜਾਣਕਾਰੀ ਦੇਵੇਗੀ।’’ -ਪੀਟੀਆਈ