ਮਨਾਮਾ: ਭਾਰਤੀ ਵੇਟ ਲਿਫਟਰ ਝਿਲੀ ਡਾਲਾਬੇਹੇਰਾ ਅਤੇ ਗਿਆਨੇਸ਼ਵਰੀ ਯਾਦਵ ਨੇ ਇੱਥੇ ਏਸ਼ਿਆਈ ਚੈਂਪੀਅਨਸ਼ਿਪ ਦੀ ਮਹਿਲਾਵਾਂ ਦੀ 49 ਕਿਲੋ ਭਾਰ ਵਰਗ ਸ਼੍ਰੇਣੀ ਵਿੱਚ ਕਰਮਵਾਰ ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ। ਝਿਲੀ ਤੇ ਗਿਆਨੇਸ਼ਵਰੀ ਨੇ ਸ਼ਨਿਚਰਵਾਰ ਰਾਤ ਕੁੱਲ 171 ਕਿਲੋ ਭਾਰ ਚੁੱਕਿਆ। ਪਿਛਲੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਝਿਲੀ ਨੇ 77 ਕਿਲੋ ਅਤੇ 94 ਕਿਲੋ ਵਜ਼ਨ ਚੁੱਕਿਆ। ਵਿਸ਼ਵ ਜੂਨੀਅਰ ਚਾਂਦੀ ਦਾ ਤਗ਼ਮਾ ਜੇਤੂ ਗਿਆਨੇਸ਼ਵਰੀ ਨੇ ਸਨੈਚ (76 ਕਿਲੋ) ਅਤੇ ਕਲੀਨ ਐਂਡ ਜਰਕ (95 ਕਿਲੋ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੀਨ ਦੀ ਜਿਆਲੀ ਵਾਂਗ ਨੇ ਕੁਲ 186 ਕਿਲੋ ਵਜ਼ਨ ਚੁੱਕ ਕੇ ਸੋਨ ਤਗ਼ਮਾ ਜਿੱਤਿਆ। -ਪੀਟੀਆਈ