ਦੁਬਈ: ਭਾਰਤੀ ਮੁੱਕੇਬਾਜ਼ ਸਾਕਸ਼ੀ ਚੌਧਰੀ (54 ਕਿਲੋ) ਦੀ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਦੀ ਜਿੱਤ ਹਾਰ ਵਿਚ ਬਦਲ ਗਈ ਹੈ। ਜ਼ਿਕਰਯੋਗ ਹੈ ਕਿ ਸਾਕਸ਼ੀ ਨੂੰ 3-2 ਨਾਲ ਜੇਤੂ ਕਰਾਰ ਦਿੱਤਾ ਗਿਆ ਸੀ ਪਰ ਕਜ਼ਾਖ਼ਿਸਤਾਨ ਦੀ ਉਸ ਦੀ ਵਿਰੋਧੀ ਖਿਡਾਰਨ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਜੱਜਾਂ ਨੇ ਫ਼ੈਸਲਾ ਕਜ਼ਾਖ਼ਿਸਤਾਨ ਦੀ ਖਿਡਾਰਨ ਦੇ ਹੱਕ ਵਿਚ ਦਿੱਤਾ। ਏਸ਼ੀਅਨ ਕਨਫੈਡਰੇਸ਼ਨ ਆਫ ਬਾਕਸਿੰਗ ਨੇ ਐਲਾਨ ਕੀਤਾ ਕਿ ਕਜ਼ਾਖ਼ਿਸਤਾਨ ਦੀ ਖਿਡਾਰਨ ਨੇ ਭਾਰਤ ਦੀ ਸਾਕਸ਼ੀ ਚੌਧਰੀ ਨੂੰ ਹਰਾਇਆ ਹੈ। ਕਜ਼ਾਖ਼ਿਸਤਾਨ ਦੀ ਟੀਮ ਨੇ ਤੀਜੇ ਗੇੜ ਦੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਸੀ। ਇਸ ਦੌਰਾਨ ਜੱਜਾਂ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਸਹੀ ਮੰਨਦਿਆਂ ਨਤੀਜਾ ਬਦਲ ਦਿੱਤਾ ਤੇ ਕਜ਼ਾਖ਼ ਖਿਡਾਰਨ ਨੂੰ ਜੇਤੂ ਕਰਾਰ ਦਿੱਤਾ। -ਪੀਟੀਆਈ