ਸ਼ਾਰਜਾਹ, 3 ਸਤੰਬਰ
ਸ੍ਰੀਲੰਕਾ ਨੇ ਅੱਜ ਇੱਥੇ ਏਸ਼ੀਆ ਕੱਪ ਸੁਪਰ ਚਾਰ ਮੁਕਾਬਲੇ ਵਿੱਚ ਅਫਗਾਨਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਹਿਮਾਨੁੱਲ੍ਹਾ ਗੁਰਬਾਜ਼ ਦੀ ਸ਼ਾਨਦਾਰ ਨੀਮ ਸੈਂਕੜਾ ਪਾਰੀ (45 ਗੇਂਦਾਂ ਵਿੱਚ 84 ਦੌੜਾਂ) ਦੀ ਬਦੌਲਤ ਛੇ ਵਿਕਟਾਂ ਦੇ ਨੁਕਸਾਨ ’ਤੇ 175 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਨੇ ਛੇ ਵਿਕਟਾਂ ਗੁਆ ਕੇ 19.1 ਓਵਰ ਵਿੱਚ ਹੀ ਟੀਚਾ ਹਾਸਲ ਕਰ ਲਿਆ। ਸ੍ਰੀਲੰਕਾ ਵੱਲੋਂ ਪਥੁਮ ਨਿਸਸੰਕਾ ਤੇ ਕੁਸਾਲ ਮੈਂਡਿਸ ਨੇ ਕ੍ਰਮਵਾਰ 36,35 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਨੇ ਗਰੁੱਪ ਮੈਚਵਿੱਚ ਸ੍ਰੀਲੰਕਾ ਨੂੰ ਹਰਾਇਆ ਸੀ। -ਪੀਟੀਆਈ