ਲੰਡਨ: ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਅੱਜ ਇੱਥੇ ਮਹਿਲਾ ਸਿੰਗਲਜ਼ ਵਰਗ ਵਿੱਚ ਚੈੱਕ ਗਣਰਾਜ ਦੀ 29 ਸਾਲਾ ਕੈਰੋਲਿਨਾ ਪਲਿਸਕੋਵਾ ਨੂੰ 6-3, 6-7, 6-3 ਨਾਲ ਹਰਾ ਕੇ ਵਿੰਬਲਡਨ ਟੈਨਿਸ ਗਰੈਂਡ ਸਲੈਮ ਟਰਾਫੀ ਆਪਣੇ ਨਾਂ ਕੀਤੀ। ਇਹ ਉਸ ਦਾ ਦੂਸਰਾ ਗਰੈਂਡ ਸਲੈਮ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਉਹ 1980 ਵਿੱਚ ਈਵੋਨ ਗੂਲਾਗੋਂਗ ਤੋਂ ਬਾਅਦ ਆਲ ਇੰਗਲੈਂਡ ਕਲੱਬ ਵਿੱਚ ਸਿੰਗਲਜ਼ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਆਸਟਰੇਲਿਆਈ ਖਿਡਾਰਨ ਹੈ। 25 ਸਾਲਾ ਐਸ਼ਲੇ ਨੇ ਇਕ ਦਹਾਕਾ ਪਹਿਲਾਂ ਵਿੰਬਲਡਨ ਵਿੱਚ ਜੂਨੀਅਰ ਚੈਂਪੀਅਸ਼ਿਪ ਜਿੱਤੀ ਸੀ। ਫਿਰ 2014 ਵਿੱਚ ਲਗਪਗ ਦੋ ਸਾਲ ਲਈ ਉਸ ਨੇ ਟੈਨਿਸ ਛੱਡ ਦਿੱਤੀ ਅਤੇ ਕ੍ਰਿਕਟ ਖੇਡੀ। ਕੁਝ ਸਮਾਂ ਬਾਅਦ ਉਸ ਨੇ ਮੁੜ ਟੈਨਿਸ ਖੇਡਣ ਦਾ ਫ਼ੈਸਲਾ ਕੀਤਾ। -ਏਪੀ