ਲੁਸੈਲ, 10 ਦਸੰਬਰ
ਅਰਜਨਟੀਨਾ ਨੇ ਸ਼ੁੱਕਰਵਾਰ ਨੂੰ ਇੱਥੇ ਪੈਨਲਟੀ ਸ਼ੂਟਆਊਟ ਵਿੱਚ ਨੀਦਰਲੈਂਡ ਨੂੰ 4-3 ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਲਿਓਨੇਲ ਮੈਸੀ ਨੇ ਆਪਣੀ ਪੈਨਲਟੀ ਨੂੰ ਸ਼ੂਟਆਊਟ ਵਿੱਚ ਬਦਲਿਆ, ਜਦਕਿ ਅਰਜਨਟੀਨਾ ਦੇ ਗੋਲਕੀਪਰ ਨੇ ਨੀਦਰਲੈਂਡ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ। ਮੈਚ ਦੋ ਵਾਧੂ ਸਮੇਂ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ ‘ਤੇ ਸਨ।