ਨਵੀਂ ਦਿੱਲੀ: ਸਾਬਕਾ ਤੇਜ਼ ਗੇਂਦਬਾਜ਼ ਪਾਰਸ ਮਹਾਮਬਰੇ ਨੇ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਦੇ ਗੇਂਦਬਾਜ਼ੀ ਕੋਚ ਲਈ ਦਰਖਾਸਤ ਕੀਤੀ ਹੈ। ਉਹ ਭਾਰਤ ਏ ਤੇ ਅੰਡਰ-19 ਟੀਮ ਨਾਲ ਵੀ ਕਾਫੀ ਸਮਾਂ ਜੁੜੇ ਰਹੇ ਹਨ। ਇਹ ਜਾਣਕਾਰੀ ਬੀਸੀਸੀਆਈ ਦੇ ਸੂਤਰਾਂ ਨੇ ਦਿੰਦਿਆਂ ਦੱਸਿਆ ਕਿ ਪਾਰਸ ਦਹਾਕੇ ਭਰ ਤੋਂ ਕੌਮੀ ਕ੍ਰਿਕਟ ਅਕਾਦਮੀ ਵਿਚ ਖਿਡਾਰੀਆਂ ਨੂੰ ਸਿਖਲਾਈ ਦਿੰਦੇ ਆ ਰਹੇ ਹਨ। ਉਹ ਰਾਹੁਲ ਦਰਾਵਿੜ ਦੇ ਕਾਫੀ ਕਰੀਬੀ ਹਨ। ਇਹ ਵੀ ਚਰਚਾ ਹੈ ਕਿ ਦ੍ਰਾਵਿੜ ਭਾਰਤੀ ਟੀਮ ਦੇ ਮੁੱਖ ਕੋਚ ਹੋ ਸਕਦੇ ਹਨ। ਬੋਰਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵੱਕਾਰੀ ਅਹੁਦੇ ਲਈ ਦਰਖਾਸਤ ਕਰਨ ਦੀ ਆਖਰੀ ਮਿਤੀ 26 ਅਕਤੂਬਰ ਹੈ। ਪਾਰਸ ਕੋਲ ਕਾਫੀ ਤਜਰਬਾ ਹੈ ਤੇ ਉਹ ਇਕ ਦਹਾਕਾ ਭਾਰਤੀ ਕ੍ਰਿਕਟ ਦੀ ਸਿਖਰਲੇ ਕੋਚਿੰਗ ਪ੍ਰਬੰਧਾਂ ਦਾ ਹਿੱਸਾ ਰਹੇ ਹਨ। -ਪੀਟੀਆਈ