ਲੰਡਨ, 2 ਅਕਤੂਬਰ
ਕੀਨੀਆ ਦੇ ਅਮੋਸ ਕਿਪਰੂਟੋ ਨੇ ਲੰਡਨ ਮੈਰਾਥਨ ਦੇ ਪੁਰਸ਼ ਵਰਗ ਵਿੱਚ ਜਿੱਤ ਹਾਸਲ ਕੀਤੀ ਹੈ। ਵਿਸ਼ਵ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਕੀਨਿਆਈ ਦੌੜਾਕ ਅਮੋਸ ਨੇ ਦੌੜ 2 ਘੰਟੇ, 4 ਮਿੰਟ ਤੇ 39 ਸਕਿੰਟਾਂ ਵਿੱਚ ਪੂਰੀ ਕੀਤੀ। ਇਸ ਮੁਕਾਬਲੇ ਵਿੱਚ ਇਥੋਪੀਆ ਦਾ ਲੀਯੁਲ ਗੈਬਰੇਸੀਲੇਸ ਦੂਜੇ ਅਤੇ ਬੈਲਜੀਅਮ ਦਾ ਬਸ਼ੀਰ ਅਬਦੀ ਤੀਜੇ ਸਥਾਨ ’ਤੇ ਰਿਹਾ। -ਏਪੀ