ਬਰਮਿੰਘਮ: ਭਾਰਤ ਦੇ ਚਾਰ ਪੁਰਸ਼ ਸ਼ਟਲਰ ਇੱਥੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਦਾਖ਼ਲ ਹੋਏ, ਜਦਕਿ ਸਾਬਕਾ ਨੰਬਰ ਇੱਕ ਖਿਡਾਰਨ ਸਾਇਨਾ ਨੇਹਵਾਲ ਸੱਟ ਲੱਗਣ ਕਾਰਨ ਆਪਣੇ ਪਹਿਲੇ ਮਹਿਲਾ ਸਿੰਗਲ ਮੈਚ ਤੋਂ ਬਾਹਰ ਹੋ ਗਈ। ਸਾਇਨਾ ਨੂੰ ਉਸ ਦੇ ਸੱਜੇ ਪੱਟ ਦੀ ਸੱਟ ਕਾਰਨ ਮੈਚ ਵਿਚਾਲੇ ਛੱਡਣਾ ਪਿਆ। ਜਿਸ ਵੇਲੇ ਉਸ ਨੇ ਮੈਚ ਵਿਚਾਲੇ ਛੱਡਿਆ, ਉਹ ਡੈੱਨਮਾਰਕ ਦੀ ਸੱਤਵੀਂ ਦਰਜਾ ਪ੍ਰਾਪਤ ਮਿਆ ਬਲਿਚਫੀਲਡ ਖ਼ਿਲਾਫ਼ 8-21 4-10 ਨਾਲ ਪੱਛੜ ਰਹੀ ਸੀ। ਸਮੀਰ ਵਰਮਾ ਨੇ ਬ੍ਰਾਜ਼ੀਲ ਦੇ ਯਗੋਰ ਕੋਲਹੋ ਨੂੰ 21-11 21-19 ਨਾਲ ਹਰਾਇਆ। ਇਸੇ ਦੌਰਾਨ ਭਾਰਤੀ ਸ਼ਟਲਰ ਲਕਸ਼ਿਆ ਸੇਨ ਨੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਕੁਆਰਟਰ ਫਾਈਨਨ ’ਚ ਜਗ੍ਹਾ ਬਣਾਈ। ਪੀ ਵੀ ਸਿੰਧੂ ਵੀ ਮਹਿਲਾ ਸਿੰਗਲਜ਼ ਵਿੱਚ ਕੁਆਰਟਰ ਫਾਈਨਲ ’ਚ ਪੁੱਜੀ। ਐੱਚਐੱਸ ਪ੍ਰਣਯ ਤੇ ਬੀ ਸਾਈ ਪ੍ਰਨੀਤ ਨੂੰ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। -ਭਾਸ਼ਾ