ਮੈਡਰਿਡ: ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਾਰੇਜ਼ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਜਰਮਨੀ ਦੇ ਅਲੈਗਜ਼ੈਂਡਰ ਜ਼ੈਰੇਵ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਉਸ ਨੇ ਕੁਆਰਟਰ ਫਾਈਨਲ ਵਿੱਚ ਰਾਫੇਲ ਨਡਾਲ ਅਤੇ ਸੈਮੀਫਾਈਨਲ ਵਿੱਚ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਨੂੰ ਹਰਾਇਆ ਸੀ। ਅਲਕਾਰੇਜ਼ ਨੇ ਫਾਈਨਲ ਵਿੱਚ ਜ਼ੈਰੇਵ ਨੂੰ 6-3, 6-1 ਨਾਲ ਸ਼ਿਕਸਤ ਦਿੱਤੀ। ਅਲਕਾਰੇਜ਼ ਦਾ ਇਹ ਇਸ ਸਾਲ ਦਾ ਚੌਥਾ ਖ਼ਿਤਾਬ ਹੈ। ਉੁਹ ਮਾਸਟਰਜ਼ 1000 ਖ਼ਿਤਾਬ ਜਿੱਤਣ ਵਾਲਾ ਦੂਜਾ ਨੌਜਵਾਨ ਖਿਡਾਰੀ ਬਣ ਗਿਆ ਹੈ। -ਏਪੀ
ਇਤਾਲਵੀ ਓਪਨ ਤੋਂ ਹਟੇ ਅਲਕਾਰੇਜ਼ ਤੇ ਓਸਾਕਾ
ਰੋਮ: ਮੈਡਰਿਡ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਕਾਰਲੋਸ ਅਲਕਾਰੇਜ਼ ਨੇ ਗਿੱਟੇ ਦੀ ਸੱਟ ਕਾਰਨ ਇਟੈਲੀਅਨ ਓਪਨ ਤੋਂ ਨਾਮ ਵਾਪਸ ਲੈ ਲਿਆ ਹੈ। ਅਲਕਾਰੇਜ਼ ਤੋਂ ਬਾਅਦ ਜਾਪਾਨ ਦੀ ਟੈਨਿਸ ਖਿਡਾਰਨ ਨਾਓਮੀ ਓਸਾਕਾ ਵੀ ਅੱਡੀ ਦੀ ਸੱਟ ਕਾਰਨ ਮਹਿਲਾ ਟੂਰਨਾਮੈਂਟ ਤੋਂ ਹਟ ਗਈ ਹੈ। -ਏਪੀ