ਨਵੀਂ ਦਿੱਲੀ: ਭਾਰਤੀ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਦੇ ਕੋਵਿਡ-19 ਲਈ ਤਿਆਰ ਕੀਤੇ ਗਏ ਬਾਇਓ-ਬਬਲ ਬਾਰੇ ਪਹਿਲਾਂ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ, ਪਰ ਕਈ ਮਹੀਨਿਆਂ, ਮੈਚਾਂ ਅਤੇ ਮੁਕਾਬਲਿਆਂ ਮਗਰੋਂ ਇਸ ਦੀ ਮਜ਼ਬੂਤੀ ਬਰਕਰਾਰ ਹੈ। ਏਆਈਐੱਫਐੱਫ ਦੇ ਜਨਰਲ ਸਕੱਤਰ ਕੁਸ਼ਲ ਦਾਸ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਬਾਇਓ-ਬਬਲ ਵੱਖ ਵੱਖ ਸੰਸਥਾਵਾਂ ਅਤੇ ਕੌਮਾਂਤਰੀ ਖੇਡ ਫੈਡਰੇਸ਼ਨਾਂ ਲਈ ਅਧਿਐਨ ਦਾ ਵਿਸ਼ਾ ਹੋ ਸਕਦਾ ਹੈ। ਕਈ ਖੇਡ ਫੈਡਰੇਸ਼ਨਾਂ ਦੇ ਬਾਇਓ-ਬਬਲ ਵਿੱਚ ਵਾਇਰਸ ਦੀ ਘੁਸਪੈਠ ਹੋ ਗਈ ਸੀ, ਜਿਸ ਕਾਰਨ ਟੂਰਨਾਮੈਂਟ ਨੂੰ ਰੱਦ ਜਾਂ ਮੈਚਾਂ ਨੂੰ ਮੁਲਤਵੀ ਕਰਨਾ ਪਿਆ। ਹਾਲਾਂਕਿ ਭਾਰਤੀ ਫੁਟਬਾਲ ਦਾ ਪਿਛਲੇ ਸਾਲ ਅਕਤੂਬਰ ਤੋਂ ਆਈ-ਲੀਗ ਕੁਆਲੀਫਾਇਰ ਸ਼ੁਰੂ ਹੋਣ ਮਗਰੋਂ ਕੋਈ ਟੂਰਨਾਮੈਂਟ ਰੱਦ ਨਹੀਂ ਕੀਤਾ ਗਿਆ। -ਪੀਟੀਆਈ