ਜਮਸ਼ੇਦਪੁਰ, 8 ਮਈ
ਹਰਿਆਣਾ ਦੇ ਯਸ਼ (17) ਨੇ ਚੌਥੀ ਏਐੱਫਆਈ (ਭਾਰਤੀ ਅਥਲੈਟਿਕਸ ਫੈਡਰੇਸ਼ਨ) ਇੰਡੀਆ ਓਪਨ ਜੈਵਲਿਨ ਚੈਂਪੀਅਨਸ਼ਿਪ ਵਿੱਚ ਅੱਜ ਲੜਕਿਆਂ ਦੇ ਅੰਡਰ-18 ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇੱਥੇ ਜੇਆਰਡੀ ਟਾਟਾ ਖੇਡ ਕੰਪਲੈਕਸ ਵਿੱਚ ਯਸ਼ ਵਿੱਚ ਨੇ ਆਪਣੀ ਸ਼ੁਰੂਆਤੀ ਥ੍ਰੋਅ ਵਿੱਚ ਸਰਵੋਤਮ ਪ੍ਰਦਰਸ਼ਨ ਕਰਦਿਆਂ 67.42 ਮੀਟਰ ਦੂਰ ਜੈਵਲਿਨ ਸੁੱਟੀ। ਸਤੰਬਰ 2019 ਤੋਂ ਬਾਅਦ ਅੰਡਰ-18 ਪੱਧਰ ’ਤੇ ਕਿਸੇ ਭਾਰਤੀ ਅਥਲੀਟ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਲੜਕੀਆਂ ਦੇ ਅੰਡਰ-16 ਵਰਗ ਵਿੱਚ ਦਿੱਲੀ ਦੀ ਦਿਸ਼ਾ ਨੇ 34.87 ਮੀਟਰ ਜੈਵਲਿਨ ਸੁੱਟ ਕੇ ਸੋਨ ਤਗ਼ਮਾ ਜਿੱਤਿਆ।