ਹਰਾਰੇ: ਸ਼ੁਭਮਨ ਗਿੱਲ (130) ਦੇ ਸੈਂਕੜੇ ਤੇ ਇਸ਼ਾਨ ਕਿਸ਼ਨ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇਥੇ ਤੀਜੇ ਤੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਮੇਜ਼ਬਾਨ ਜ਼ਿੰਬਾਬਵੇ ਨੂੰ 13 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ’ਤੇ 289 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਦੀ ਟੀਮ ਸਿਕੰਦਰ ਰਜ਼ਾ ਦੇ ਸੈਂਕੜੇ (95 ਗੇਂਦਾਂ ’ਤੇ 115 ਦੌੜਾਂ) ਦੇ ਬਾਵਜੂਦ 49.3 ਓਵਰਾਂ ਵਿੱਚ 276 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਭਾਰਤ ਵੱਲੋਂ ਗਿੱਲ ਨੇ 97 ਗੇਂਦਾਂ ’ਤੇ 130 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਵੱਲੋਂ ਬਰੈਡ ਐਵਨਸ ਨੇ 54 ਦੌੜਾਂ ਦੇ ਕੇ 5 ਵਿਕਟਾਂ ਲਈਆਂ। -ਪੀਟੀਆਈ