ਕਟਕ, 30 ਜਨਵਰੀ
ਉੱਨਤੀ ਹੁੱਡਾ ਨੇ 75000 ਡਾਲਰ ਇਨਾਮੀ ਉੜੀਸਾ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ, ਜਦਕਿ ਗੈਰ ਦਰਜਾ ਪ੍ਰਾਪਤ ਕਿਰਨ ਜਾਰਜ ਨੇ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤਿਆ। 14 ਸਾਲ ਦੀ ਉੱਨਤੀ ਸੁਪਰ 100 ਟੂਰਨਾਮੈਂਟ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ ਹੈ। ਉਸ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਖਿਤਾਬ ਜਿੱਤਿਆ। ਉਸ ਨੇ ਫਾਈਨਲ ਵਿੱਚ ਸਮਿਤ ਤੋਸ਼ਨੀਵਾਲ ਨੂੰ 21-18, 21-11 ਨਾਲ ਹਰਾਇਆ।