ਚੰਡੀਗੜ੍ਹ: ਆਸਕਰ ਥੱਪੜ ਕਾਂਡ ਤੋਂ ਬਾਅਦ ਅਦਾਕਾਰ ਵਿੱਲ ਸਮਿੱਥ ਨੂੰ ਅੱਜ ਪਹਿਲੀ ਵਾਰ ਜਨਤਕ ਤੌਰ ’ਤੇ ਮੁੰਬਈ ’ਚ ਦੇਖਿਆ ਗਿਆ। ਹੌਲੀਵੁੱਡ ਅਦਾਕਾਰ ਅੱਜ ਮੁੰਬਈ ਦੇ ਕੈਲੀਨਾ ਹਵਾਈ ਅੱਡੇ ’ਤੇ ਨਜ਼ਰ ਆਇਆ। ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਗਰਮਜੋਸ਼ੀ ਨਾਲ ਮਿਲਿਆ। ਬੌਲੀਵੁੱਡ ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਉਸ ਦੀ ਇੱਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਚਾਹੁਣ ਵਾਲਿਆਂ ਦਾ ਪਿਆਰ ਕਬੂਲਦਾ ਨਜ਼ਰ ਆ ਰਿਹਾ ਹੈ। ਸੂਤਰਾਂ ਅਨੁਸਾਰ ਉਹ ਜੁਹੂ ਦੇ ਜੇਬਡਬਲਿਊ ਮੈਰੀਅਟ ਹੋਟਲ ’ਚ ਠਹਿਰਿਆ ਹੋਇਆ ਸੀ ਤੇ ਅੱਜ ਮੁੰਬਈ ਤੋਂ ਰਵਾਨਾ ਹੋਇਆ ਹੈ। ਜ਼ਿਕਰਯੋਗ ਹੈ ਕਿ ਆਸਕਰ ਐਵਾਰਡਜ਼ ਦੌਰਾਨ ਵਿੱਲ ਨੇ ਕਾਮੇਡੀਅਨ ਕ੍ਰਿਸ ਰੌਕ ਦੇ ਥੱਪੜ ਮਾਰ ਦਿੱਤਾ ਸੀ, ਜਿਸ ਮਗਰੋਂ ਉਸ ਨੂੰ ਕ੍ਰਿਸ ਕੋਲੋਂ ਮੁਆਫੀ ਮੰਗਣੀ ਪਈ ਸੀ। -ਟਨਸ