ਹੈਦਰਾਬਾਦ: ਅਦਾਕਾਰ ਵਿਜੈ ਸੇਤੂਪਤੀ ਤੇ ਸੰਦੀਪ ਕਿਸ਼ਨ ਇਕੱਠੇ ਇੱਕ ਐਕਸ਼ਨ ਫਿਲਮ ‘ਮਾਈਕਲ’ ਵਿੱਚ ਦਿਖਾਈ ਦੇਣਗੇ। ਫਿਲਮ ਵਿੱਚ ਸੰਦੀਪ ਮੁੱਖ ਭੂਮਿਕਾ ਨਿਭਾਉਣਗੇ। ਫਿਲਮ ਦੇ ਨਾਮ ਦਾ ਐਲਾਨ ਅਤੇ ਪੋਸਟਰ ਨਿਰਮਾਤਾ ਸੁਨੀਲ ਨਾਰੰਗ ਦੇ ਜਨਮ ਦਿਨ ਮੌਕੇ ਸਾਂਝਾ ਕੀਤਾ ਗਿਆ। ਪੋਸਟਰ ਵਿੱਚ ਸੰਦੀਪ ਦੇ ਇੱਕ ਹੱਥ ਨੂੰ ਹੱਥਕੜੀ ਲੱਗੀ ਦਿਖਾਈ ਦੇ ਰਹੀ ਹੈ, ਦੂਜੇ ਹੱਥ ਵਿੱਚ ਉਸ ਨੇ ਪਿੱਤਲ ਦਾ ਪੰਚ ਫੜਿਆ ਹੋਇਆ ਹੈ ਅਤੇ ਉਸ ਦੀ ਕਮੀਜ਼ ਤੇ ਹੱਥਾਂ ’ਤੇ ਖ਼ੂਨ ਲੱਗਿਆ ਦਿਖਾਈ ਦੇ ਰਿਹਾ ਹੈ। ਇਹ ਪੋਸਟਰ ‘ਮਾਈਕਲ’ ਦੇ ਐਕਸ਼ਨ ਨਾਲ ਭਰਪੂਰ ਫਿਲਮ ਹੋਣ ਦਾ ਪ੍ਰਭਾਵ ਦਿੰਦਾ ਹੈ। ਇਸ ਫਿਲਮ ਦਾ ਨਿਰਦੇਸ਼ਕ ਰਣਜੀਤ ਜੈਆਕੋਡੀ ਹੈ ਤੇ ਫਿਲਮ ਤੇਲਗੂ, ਤਾਮਿਲ, ਕੰਨੜ, ਮਲਿਆਲਮ ਅਤੇ ਹਿੰਦੀ ਭਾਸ਼ਾ ਵਿੱਚ ਬਣੇਗੀ। -ਆਈਏਐੱਨਐੱਸ