ਮੁੰਬਈ: ਐਕਸ਼ਨ ਫਿਲਮਾਂ ਲਈ ਜਾਣਿਆ ਜਾਂਦਾ ਅਦਾਕਾਰ ਵਿਦਯੁਤ ਜਾਮਵਾਲ ‘ਇੰਡੀਆ’ਜ਼ ਅਲਟੀਮੇਟ ਵਾਰੀਅਰ’ ਨਾਂ ਦੇ ਐਕਸ਼ਨ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਕਰੇਗਾ। ‘ਕਮਾਂਡੋ’ ਫਿਲਮ ਰਾਹੀਂ ਮਸ਼ਹੂਰੀ ਖੱਟਣ ਵਾਲਾ ਵਿਦਯੁਤ ਆਪਣੇ ਚਾਰ ਸਾਥੀਆਂ ਨਾਲ ਭਾਰਤ ਦੇ ਸਭ ਤੋਂ ਵਧੀਆ ਯੋਧੇ ਦੀ ਖੋਜ ਕਰੇਗਾ, ਜਿਸ ਕੋਲ ਕੰਟਰੋਲ, ਦ੍ਰਿੜਤਾ, ਸੰਤੁਲਨ ਅਤੇ ਹੋਰ ਗੁਣਾਂ ਦਾ ਸਹੀ ਸੁਮੇਲ ਹੈ। ਸ਼ੋਅ ਬਾਰੇ ਗਲੱਬਾਤ ਕਰਦਿਆਂ ਅਦਾਕਾਰ ਨੇ ਕਿਹਾ, ‘‘ਇਹ ਰਿਐਲਿਟੀ ਸ਼ੋਅ ਲਈ ਸਹੀ ਸਮਾਂ ਹੈ। ਮੈਨੂੰ ਸਭ ਤੋਂ ਵਧੀਆ ਯੋਧਾ ਲੱਭਣ ਦਾ ਕੰਮ ਸੌਂਪਿਆ ਗਿਆ ਸੀ। ਕਿਸੇ ਵੀ ਖੇਤਰ ਦਾ ਯੋਧਾ। ਕੋਈ ਅਜਿਹਾ ਵਿਅਕਤੀ ਜੋ ਕਿਸੇ ਵੀ ਸਮੇਂ ਆਪਣੇ ਦਿਮਾਗ ਅਤੇ ਸਰੀਰ ’ਤੇ ਸਭ ਕੁਝ ਸਹਾਰ ਸਕਦਾ ਹੋਵੇ। ਅਸੀਂ ਯੋਧਿਆਂ ਦਾ ਸਰਬੋਤਮ ਪ੍ਰਦਰਸ਼ਨ ਕਢਾਉਣ ਲਈ ਉਨ੍ਹਾਂ ਨੂੰ ਮੁਸ਼ਕਲ ਸਥਿਤੀਆਂ ਵਿਚ ਪਾਇਆ। ਜਿਸ ਵਿਅਕਤੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਉਹ ਭਾਰਤ ਦਾ ‘ਅਲਟੀਮੇਟ ਵਾਰੀਅਰ’ ਹੈ।’’ ਡਿਜ਼ਨੀ ਪਲੱਸ ਹੌਟਸਟਾਰ ’ਤੇ ਇਸ ਦਾ ਪ੍ਰੀਮੀਅਰ 4 ਮਾਰਚ ਅਤੇ ਡਿਸਕਵਰੀ ਚੈਨਲ ’ਤੇ ਪ੍ਰੀਮੀਅਰ 14 ਮਾਰਚ ਨੂੰ ਹੋਵੇਗਾ। -ਆਈਏਐੱਨਐੱਸ