ਜੈਪੁਰ, 9 ਦਸੰਬਰ
ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ ਸ਼ਾਮ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਸਿਕਸ ਸੈਂਸ ਹੋਟਲ ਫੋਰਟ ਬਰਵਾੜਾ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਸੂਤਰਾਂ ਮੁਤਾਬਕ ਵਿੱਕੀ ਕੌਸ਼ਲ ਦੁਪਹਿਰ 1.00 ਵਜੇ ‘ਸੇਹਰਾ’ ਬੰਨ੍ਹਣਗੇ, ਜਿਸ ਤੋਂ ਬਾਅਦ ਉਹ ਬਰਾਤ ਲੈ ਕੇ ਨਿਕਲਣਗੇ, ਜੋ ਹੋਟਲ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਵੇਗੀ। ਕੌਸ਼ਲ ਅਤੇ ਕੈਟਰੀਨਾ ਕੈਫ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕਰਵਾਉਣਗੇ ਅਤੇ ਹੋਟਲ ਦੇ ਸ਼ੀਸ਼ ਮਹਿਲ ਖੇਤਰ ਵਿੱਚ ਤਿਆਰ ਇੱਕ ਵਿਸ਼ੇਸ਼ ਸ਼ੀਸ਼ੇ ਦੇ ਮੰਡਪ ਵਿੱਚ ਸੱਤ ‘ਫੇਰੇ’ ਲੈਣਗੇ। ਵੀਆਈਪੀ ਮਹਿਮਾਨਾਂ ਲਈ ਸ਼ੀਸ਼ ਮਹਿਲ ਦੇ ਸਾਹਮਣੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਦੇਰ ਰਾਤ ਤੱਕ ਪਾਰਟੀ ਚੱਲੇਗੀ। ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚ ਰਹੀਆਂ ਹਨ। ਕਿਲ੍ਹੇ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਕਿਸੇ ਨੂੰ ਵੀ ਹੋਟਲ ਵਿੱਚ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ।