ਮੁੰਬਈ: ਫਿਲਮ ਨਿਰਮਾਤਾ ਦੀ ਪਹਿਲੀ ਨਿਰਦੇਸ਼ਿਤ ਫਿਲਮ ‘ਬਵਾਲ’ ਇਸ ਮਹੀਨੇ ਦੀ 21 ਤਰੀਕ ਨੂੰ ਐਮਾਜ਼ੋਨ ਦੀ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਵਰੁਣ ਧਵਨ ਤੇ ਜਾਹਨਵੀ ਕਪੂਰ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਫਿਲਮ ਸਾਜਿਦ ਨਾਡਿਆਵਾਲਾ ਦੇ ਪ੍ਰੋਡਕਸ਼ਨ ਬੈਨਰ ਨਾਡਿਆਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਅਤੇ ਅਸ਼ਿਵਨੀ ਅਈਅਰ ਤਿਵਾੜੀ ਤੇ ਨਿਤੇਸ਼ ਦੇ ਅਰਥਸਕਾਈ ਪਿਕਚਰਜ਼ ਦੇ ਬੈਨਰ ਹੇਠ ਸਾਂਝੇ ਰੂਪ ਵਿੱਚ ਤਿਆਰ ਕੀਤੀ ਜਾ ਰਹੀ ਹੈ। ਫਿਲਮ ਦੇ ਨਿਰਮਾਤਾਵਾਂ ਅਨੁਸਾਰ ਇਸ ਫਿਲਮ ਵਿੱਚ ਵਰੁਣ ਧਵਨ ਦਾ ਕਿਰਦਾਰ ਲਖਨਊ ਦੇ ਇੱਕ ਸਕੂਲ ਵਿੱਚ ਅਧਿਆਪਕ ਹੈ, ਜਿਸ ਨੂੰ ਉਸ ਦੇ ਵਿਦਿਆਰਥੀ ਅਤੇ ਸ਼ਹਿਰ ਦਾ ਹਰ ਇਨਸਾਨ ਪਸੰਦ ਕਰਦਾ ਹੈ। ਨਿਸ਼ਾ ਦੇ ਰੂਪ ਵਿੱਚ ਜਾਹਨਵੀ ਇੱਕ ਸਾਧਾਰਨ ਤੇ ਸਰਲ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਆਪਣੇ ਸੱਚੇ ਪਿਆਰ ਦੀ ਉਡੀਕ ਹੈ। ਪਰ ਪਿਆਰ ਕਦੇ ਵੀ ਸੁਖਾਲਾ ਨਹੀਂ ਮਿਲਦਾ। ਇਸ ਨੂੰ ਪਾਉਣ ਲਈ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਥਾਈਂ ਫਿਲਮਾਈ ਗਈ। -ਪੀਟੀਆਈ