ਮੁੰਬਈ: ਫਿਲਮ ਅਦਾਕਾਰਾ ਸਾਰਾ ਅਲੀ ਖਾਨ ਨੇ ਜਾਹਨਵੀ ਕਪੂਰ ਨਾਲ ਆਪਣੀ ਕੇਦਾਰਨਾਥ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਨੂੰ ਆਪਣੇ ਫੈਨਜ਼ ਦੇ ਅਜਿਹੇ ਟਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਕਿ ਉਸ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ। ਉਸ ਨੇ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ ਸੀ, ‘‘ਵਾਪਸ ਉੱਥੇ, ਜਿੱਥੋਂ ਕਿ ਇਹ ਸਭ ਸ਼ੁਰੂ ਹੋਇਆ (ਇਮੋਜੀ) #ਜੈ ਭੋਲੇ ਨਾਥ # ਧੰਨਵਾਦ #’’। ਕੇਦਾਰਨਾਥ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੰਕਰਾਚਾਰੀਆ ਦੀ ਮੂਰਤੀ ਦਾ ਉਦਘਾਟਨ ਕਰਨ ਲਈ ਪਵਿੱਤਰ ਅਸਥਾਨ ਦੇ ਦੌਰੇ ਕਾਰਨ ਸੁਰਖੀਆਂ ਵਿੱਚ ਹੈ। ਸਾਰਾ ਅਲੀ ਖਾਨ ਲਈ, ਇਹ ਇੱਕ ਇੰਸਟਾਗ੍ਰਾਮ ਪਲ ਸੀ, ਪਰ ਇਸ ਨੇ ਉਸ ਨੂੰ ਇੱਕ ਟਰੋਲ ਹਮਲੇ ਦਾ ਸਾਹਮਣਾ ਕਰਵਾ ਦਿੱਤਾ। ਦਰਅਸਲ ਮੁਸਲਮਾਨ ਹੋਣ ਦੇ ਬਾਵਜੂਦ ਮੰਦਰ ਦੇ ਦਰਸ਼ਨ ਕਰਨ ਕਾਰਨ ਕਈ ਲੋਕ ਸਾਰਾ ਨਾਲ ਨਾਰਾਜ਼ ਸਨ। ਉਨ੍ਹਾਂ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਨਫ਼ਰਤ ਵਾਲੇ ਸੰਦੇਸ਼ਾਂ ਨਾਲ ਭਰ ਦਿੱਤਾ। ਕੁਝ ਲੋਕ ਇਸ ਹੱਦ ਤੱਕ ਵੀ ਚਲੇ ਗਏ ਕਿ ਜੇ ਉਹ ਮੂਰਤੀ ਪੂਜਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਧਰਮ ਦੀ ਨਿੰਦਾ ਕਰਨ ਦਾ ਹੱਕ ਨਹੀਂ। ਇੱਕ ਟਰੋਲਰ ਨੇ ਲਿਖਿਆ, ‘ਜੇਕਰ ਤੁਸੀਂ ਮੁਸਲਮਾਨ ਨਹੀਂ ਹੋ ਤਾਂ ਆਪਣਾ ਨਾਮ ਬਦਲੋ।’’ -ਆਈਏਐੱਨਐੱਸ