ਚੇਨਈ: ਕੌਮੀ ਐਵਾਰਡ ਜੇਤੂ ਅਦਾਕਾਰਾ ਕੀਰਤੀ ਸੁਰੇਸ਼ ਦੀ ਨਵੀਂ ਆ ਰਹੀ ਫਿਲਮ ‘ਗੁੱਡ ਲੱਕ ਸਖੀ’ ਦੇ ਨਿਰਮਾਤਾਵਾਂ ਵੱਲੋਂ ਸੋਮਵਾਰ ਨੂੰ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ। ਇਹ ਫਿਲਮ ਇੱਕ ਮਹਿਲਾ ਖਿਡਾਰੀ ਦੇ ਜੀਵਨ ’ਤੇ ਆਧਾਰਿਤ ਹੈ ਤੇ ਫਿਲਮ ਦਾ ਨਿਰਦੇਸ਼ਨ ਨਾਗੇਸ਼ ਕੁਕਨੂਰ ਨੇ ਕੀਤਾ ਹੈ। ਫਿਲਮ 28 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਅਦਾਕਾਰ ਆਦੀ ਪਿਨੀਸੇੱਟੀ ਨੇ ਵੀ ਇਸ ਫਿਲਮ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਗਪਤੀ ਬਾਬੂ ਨੇ ਫਿਲਮ ਵਿੱਚ ਕੋਚ ਦੀ ਭੂਮਿਕਾ ਨਿਭਾਈ ਹੈ। ਫਿਲਮ ਦੇ ਟਰੇਲਰ ਵਿੱਚ ਜਗਪਤੀ ਬਾਬੂ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਹ ਅਜਿਹੇ ਸ਼ੂਟਰਾਂ ਨੂੰ ਸਿਖਲਾਈ ਦੇਵੇਗਾ, ਜੋ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਫਿਲਮ ਵਿੱਚ ਕੀਰਤੀ ਇੱਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਪਿੰਡ ਵਿੱਚ ਸਾਰੇ ਹੀ ਮਾੜੀ ਕਿਸਮਤ ਵਾਲੀ (‘ਬੈਡ ਲੱਕ’ ਸਖੀ) ਸਮਝਦੇ ਹਨ। -ਆਈਏਐੱਨਐੱਸ