ਮੁੰਬਈ: ਫਿਲਮ ‘ਗੁਸਤਾਖ਼ ਦਿਲ’ ਰਾਹੀਂ ਮਸ਼ਹੂਰੀ ਖੱਟਣ ਵਾਲੀ ਅਦਾਕਾਰਾ ਗਰਿਮਾ ਵਿਕਰਾਂਤ ਸਿੰਘ ਆਪਣੇ ਆਉਣ ਵਾਲੇ ਸ਼ੋਅ ‘ਨਿਰਮਲ ਪਾਠਕ ਕੀ ਘਰ ਵਾਪਸੀ’ ਦੇ ਬਾਕੀ ਕਲਾਕਾਰਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ। ਇਸ ਬਾਰੇ ਉਸ ਨੇ ਕਿਹਾ, ‘‘ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਸ਼ੋਅ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਸ਼ੋਅ ਦੀ ਕਹਾਣੀ ਬਿਲਕੁਲ ਵੱਖਰੀ ਹੈ। ਰਾਹੁਲ ਪਾਂਡੇ ਨੇ ਇਸ ਦਾ ਨਿਰਦੇਸ਼ਨ ਬਹੁਤ ਸ਼ਾਨਦਾਰ ਢੰਗ ਨਾਲ ਕੀਤਾ ਹੈ। ਮੈਂ ਯਕੀਨੀ ਤੌਰ ’ਤੇ ਕਹਿ ਸਕਦੀ ਹਾਂ ਕਿ ਸ਼ੋਅ ਦਾ ਹਰ ਕਿਰਦਾਰ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ। ਇਸ ਵਿੱਚ ਵਰਤੇ ਗਏ ਸੰਵਾਦ ਦਿਲਾਂ ਨੂੰ ਛੂਹ ਲੈਣਗੇ ਅਤੇ ਯਕੀਨੀ ਤੌਰ ’ਤੇ ਪ੍ਰਸਿੱਧ ਹੋਣਗੇ।’’ ਅਦਾਕਾਰਾ ਦਾ ਕਹਿਣਾ ਹੈ ਕਿ ਇਹ ਸ਼ੋਅ ਪਹਿਲੇ ਸਾਰੇ ਸ਼ੋਅਜ਼ ਤੋਂ ਵੱਖਰਾ ਹੈ। -ਆਈਏਐੱਨਐੱਸ