ਮੁੰਬਈ: ਮਸ਼ਹੂਰ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ’ ਦਾ ਦੂਜਾ ਸੀਜ਼ਨ ਅਗਾਮੀ ਚਾਰ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਾ ਟਰੇਲਰ ਸੋਸ਼ਲ ਮੀਡੀਆ ’ਤੇ ਰਿਲੀਜ਼ ਹੋ ਗਿਆ ਹੈ। ਇਸ ਸੀਰੀਜ਼ ਵਿੱਚ ਮਨੋਜ ਵਾਜਪਾਈ ਮੁੱਖ ਭੂਮਿਕਾ ਵਿਚ ਵਾਪਸੀ ਕਰ ਰਿਹਾ ਹੈ ਜਿਸ ਨਾਲ ਪ੍ਰਿਯਮਣੀ ਰਾਜ, ਸ਼ਾਰਬਿ ਹਾਸ਼ਮੀ, ਸੀਮਾ ਬਿਸਵਾਸ, ਦਰਸ਼ਨ ਕੁਮਾਰ, ਸ਼ਰਦ ਕੇਲਕਰ, ਸੰਨੀ ਹਿੰਦੂਜਾ ਅਤੇ ਸ਼੍ਰੇਯਾ ਧਨਵੰਤਰੀ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਸੀਜ਼ਨ ਵਿੱਚ ਤਾਮਿਲ ਅਦਾਕਾਰਾ ਸਾਮੰਥਾ ਅਕੀਨੇਨੀ ਡਿਜੀਟਲ ਪਲੈਟਫਾਰਮ ’ਤੇ ਪੈਰ ਧਰਨ ਜਾ ਰਹੀ ਹੈ। ਇਸ ਸੀਰੀਜ਼ ਦੇ ਨਿਰਮਾਤਾ ਰਾਜ ਤੇ ਡੀ.ਕੇ. ਨੇ ਆਖਿਆ,‘‘ਨਿਰਮਾਤਾਵਾਂ ਵਜੋਂ ਅਸੀਂ ਲੰਮੇ ਸਮੇਂ ਤੋਂ ‘ਦਿ ਫੈਮਿਲੀ ਮੈਨ’ ਦੇ ਨਵੇਂ ਸੀਜ਼ਨ ਦਾ ਸੋਸ਼ਲ ਮੀਡੀਆ ’ਤੇ ਟਰੇਲਰ ਜਾਰੀ ਕਰਨ ਦਾ ਇੰਤਜ਼ਾਰ ਕਰ ਰਹੇ ਸੀ। ਸਾਨੂੰ ਭਰੋਸਾ ਹੈ ਕਿ ਅਸੀਂ ਕਰੋਨਾ ਮਹਾਮਾਰੀ ਦੇ ਬਾਵਜੂਦ ਤੁਹਾਡੇ ਲਈ ਚੰਗਾ ਸੀਜ਼ਨ ਬਣਾਇਆ ਹੈ।’’ -ਆਈਏਐੱਨਐੱਸ