ਮੁੰਬਈ, 10 ਅਗਸਤ
ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਅਗਲੇ ਸਾਲ ਕ੍ਰਿਸਮਸ ਤੱਕ ਟਾਲ ਦਿੱਤੀ ਗਈ ਹੈ। ਇਹ ਐਲਾਨ ਅੱਜ ਫ਼ਿਲਮ ਦੇ ਨਿਰਮਾਤਾਵਾਂ ਨੇ ਕੀਤਾ। ‘ਲਾਲ ਸਿੰਘ ਚੱਢਾ’ ਹੌਲੀਵੁੱਡ ਅਦਾਕਾਰ ਟੌਮ ਹੈਂਕਸ ਦੀ ਅਦਾਕਾਰੀ ਵਾਲੀ ਸਾਲ 1994 ਵਿੱਚ ਰਿਲੀਜ਼ ਹੋਈ ਫ਼ਿਲਮ ‘ਫੌਰੈਸਟ ਗੰਪ’ ਦਾ ਰੀਮੇਕ ਹੈ। ਫ਼ਿਲਮ ਨੂੰ ਪਹਿਲਾਂ ਇਸ ਸਾਲ 25 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕੀਤਾ ਜਾਣਾ ਸੀ।