ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਇੰਸਟਾਗ੍ਰਾਮ ’ਤੇ ਆਪਣੀ ਨਵੀਂ ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਦਾ ਐਲਾਨ ਕੀਤਾ ਹੈ। ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੇ ਜੀਵਨ ’ਤੇ ਆਧਾਰਿਤ ਬਣੀ ਫਿਲਮ 26 ਮਾਰਚ ਨੂੰ ਰਿਲੀਜ਼ ਹੋਵੇਗੀ। ਪਰਿਨੀਤੀ ਨੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ , ‘‘26 ਮਾਰਚ ਨੂੰ ‘ਸਾਇਨਾ’ ਸਿਨੇਮਾ ਘਰਾਂ ਵਿੱਚ’’। ਕੈਪਸ਼ਨ ਵਿੱਚ ਉਸ ਨੇ ਮੁਸਕਰਾਹਟ ਤੇ ਬੈਡਮਿੰਟਨ ਰੈਕੇਟ ਵਾਲੇ ਇਮੋਜੀ ਦੀ ਵੀ ਵਰਤੋਂ ਕੀਤੀ ਹੈ। ਉਸ ਨੇ ਇਸ ਪੋਸਟਰ ਨੂੰ ਸਾਇਨਾ ਨੇਹਵਾਲ, ਮਾਨਵ ਕੌਲ, ਅਮੋਲਾ ਗੁਪਤਾ ਤੇ ਇਸ਼ਾਨ ਨਕਵੀ ਸਣੇ ਹੋਰਨਾਂ ਨੂੰ ਟੈਗ ਕੀਤਾ ਹੈ। -ਆਈਏਐੱਨਐੱਸ