ਖੁਰਾਣਾ ਭਰਾਵਾਂ ਨੇ ਮੁੰਬਈ ਵਿੱਚ ਵੀ ਖਰੀਦਿਆ ਘਰ

ਖੁਰਾਣਾ ਭਰਾਵਾਂ ਨੇ ਮੁੰਬਈ ਵਿੱਚ ਵੀ ਖਰੀਦਿਆ ਘਰ

ਮੁੰਬਈ: ਚੰਡੀਗੜ੍ਹ ਵਿੱਚ ਆਪਣਾ ਜੱਦੀ ਘਰ ਹੋਣ ਦੇ ਬਾਵਜੂਦ ਹੁਣ ਅਦਾਕਾਰ ਭਰਾਵਾਂ ਆਯੂਸ਼ਮਾਨ ਅਤੇ ਅਪਾਰਸ਼ਕਤੀ ਖੁਰਾਣਾ ਨੇ ਮੁੰਬਈ ਵਿੱਚ ਵੀ ਦੋ ਨਵੇਂ ਅਪਾਰਟਮੈਂਟ ਖਰੀਦੇ ਹਨ। ਜਾਣਕਾਰੀ ਅਨੁਸਾਰ ਦੋਵੇਂ ਅਪਾਰਟਮੈਂਟ ਇੱਕ ਹੀ ਹਾਊਸਿੰਗ ਕੰਪਲੈਕਸ ਵਿਚ ਹਨ। ਮੁੰਬਈ ਵਿੱਚ ਖਰੀਦਿਆ ਘਰ ਲੋਖੰਡਵਾਲਾ ਕੰਪਲੈਕਸ ਵਿੱਚ ਸਥਿਤ ਹੈ। ਇਨ੍ਹਾਂ ਦੋਵੇਂ ਘਰਾਂ ਵਿੱਚੋਂ ਇੱਕ ਦੀ ਕੀਮਤ 19 ਕਰੋੜ ਅਤੇ ਦੂਜੇ ਦੀ ਕੀਮਤ 7 ਕਰੋੜ ਦੱਸੀ ਗਈ ਹੈ। ਦੋਵੇਂ ਭਰਾਵਾਂ ਵੱਲੋਂ ਖਰੀਦੇ ਗਏ ਇਹ ਘਰ ਲਗਪਗ 4,027 ਵਰਗ ਫੁਟ ਵਿੱਚ ਬਣੇ ਹਨ ਅਤੇ ਇਥੇ ਚਾਰ ਕਾਰਾਂ ਖੜ੍ਹਾਉਣ ਦੀ ਥਾਂ ਹੈ। ਮੁੰਬਈ ਵਿੱਚ ਖਰੀਦੇ ਨਵੇਂ ਘਰ ਲਈ ਦੋਵੇਂ ਭਰਾਵਾਂ ਨੇ 29 ਨਵੰਬਰ 2021 ਨੂੰ 96.50 ਲੱਖ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਸਾਲ ਆਯੂਸ਼ਮਾਨ ਖੁਰਾਣਾ ਦੀਆਂ ਦੋ ਫਿਲਮਾਂ ‘ਅਨੇਕ’ ਅਤੇ ‘ਡਾ. ਜੀ’ ਆ ਰਹੀਆਂ ਹਨ ਜਦਕਿ ਅਪਾਰਸ਼ਕਤੀ ‘ਜਯੇਸ਼ਭਾਈ ਜੋਰਦਾਰ’ ਵਿੱਚ ਦਿਖਾਈ ਦੇਵੇਗਾ। -ਟੀਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All