ਮੁੰਬਈ: ਸਿਤਾਰਾ ਦੇਵੀ ਭਾਰਤ ਦੀ ਮਹਾਨ ਨਰਤਕੀ ਸੀ। ਉਨ੍ਹਾਂ ਨ੍ਰਿਤ ਦੇ ਖੇਤਰ ਵਿੱਚ ਕਈ ਉੱਘੇ ਐਵਾਰਡ ਹਾਸਲ ਕੀਤੇ, ਜਿਨ੍ਹਾਂ ਵਿੱਚ ਸੰਗੀਤ ਨਾਟਕ ਅਕੈਡਮੀ ਐਵਾਰਡ, ਪਦਮਸ੍ਰੀ ਤੇ ਕਾਲੀਦਾਸ ਸਨਮਾਨ ਵੀ ਸ਼ਾਮਲ ਹਨ। ਸਿਤਾਰਾ ਦੇਵੀ ਨੇ ਸ਼ਾਸਤਰੀ ਨ੍ਰਿਤ ਕੱਥਕ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ। 8 ਨਵੰਬਰ ਨੂੰ ਨਰਤਕੀ ਦੇ 101ਵੇਂ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਫਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਰਾਜ ਆਨੰਦ ਮੂਵੀਜ਼ ਦੇ ਨਿਰਮਾਤਾ ਰਾਜ ਸੀ ਆਨੰਦ ਨੇ ਇਹ ਐਲਾਨ ਕਰਦਿਆਂ ਕਿਹਾ, ‘ਅਸੀਂ ਮਹਾਨ ਨਰਤਕੀ ਸਿਤਾਰਾ ਦੇਵੀ ਦੇ ਜੀਵਨ ਬਿਰਤਾਂਤ ਨੂੰ ਵੱਡੀ ਸਕਰੀਨ ’ਤੇ ਪੇਸ਼ ਕਰਨ ਲਈ ਬਹੁਤ ਹੀ ਉਤਸ਼ਾਹਿਤ ਹਾਂ। -ਆਈਏਐੱਨਐੱਸ