ਮੁੰਬਈ, 15 ਅਪਰੈਲ
ਫਿਲਮ ਕੇਜੀਐਫ-2 ਨੂੰ ਭਾਰਤ ਵਿਚ ਬਿਹਤਰੀਨ ਸ਼ੁਰੂਆਤ ਮਿਲੀ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ ਹਿੰਦੀ ਬੈਲਟ ਵਿੱਚ 53.95 ਕਰੋੜ ਦਾ ਕਾਰੋਬਾਰ ਕੀਤਾ ਜੋ ਕਿਸੇ ਵੀ ਭਾਰਤੀ ਫਿਲਮ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਓਪਨਿੰਗ-ਡੇਅ ਕਲੈਕਸ਼ਨ ਹੈ। ਇਹ ਫਿਲਮ 100 ਕਰੋੜ ਰੁਪਏ ਦੇ ਬਜਟ ਨਾਲ ਤਿਆਰ ਹੋਈ ਹੈ। ਇਸ ਫਿਲਮ ਨੇ ਪੂਰੇ ਭਾਰਤ ਵਿਚ ਪਹਿਲੇ ਦਿਨ 134.5 ਕਰੋੜ ਰੁਪਏ ਕਮਾਏ। ਇਸ ਫਿਲਮ ’ਚ ਯਸ਼, ਸੰਜੇ ਦੱਤ ਅਤੇ ਰਵੀਨਾ ਟੰਡਨ ਵੀ ਹਨ। ਫਿਲਮ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਹਨ। ਇਸ ਤੋਂ ਪਹਿਲਾਂ ਰਿਤਿਕ ਰੌਸ਼ਨ ਦੀ ‘ਵਾਰ’ ਨੇ ਪਹਿਲੇ ਦਿਨ ਹਿੰਦੀ ਖੇਤਰ ਵਿਚ 51 ਕਰੋੜ ਅਤੇ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਨੇ 20 ਕਰੋੜ ਦੀ ਕਮਾਈ ਕੀਤੀ ਸੀ।