ਮੁੰਬਈ: ਅਦਾਕਾਰ ਰਾਜ ਕੁਮਾਰ ਰਾਓ ਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਆਉਣ ਵਾਲੀ ਫਿਲਮ ‘ਹਮ ਦੋ ਹਮਾਰੇ ਦੋ’ ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। ਟੀਜ਼ਰ ਦੀ ਸ਼ੁਰੂਆਤ ਵਿੱਚ ਰਾਜ ਕੁਮਾਰ ਰਾਓ ਉਦੋਂ ਅਚਾਰ ਵਿੱਚ ਫਸਦਾ ਨਜ਼ਰ ਆਉਂਦਾ ਹੈ, ਜਦੋਂ ਕ੍ਰਿਤੀ ਸੈਨਨ ਆਪਣੇ ਮਾਪਿਆਂ ਨੂੰ ਉਨ੍ਹਾਂ ਦੇ ਵਿਆਹ ਦੀ ਗੱਲ ਕਰਨ ਲਈ ਬੁਲਾਉਂਦੀ ਹੈ। ਇਸ ਮਗਰੋਂ ਇਕ ਪ੍ਰਮੁੱਖ ਵਿਅਕਤੀ ਨੂੰ ਨਵੇਂ ਮਾਤਾ-ਪਿਤਾ ਨੂੰ ਅਪਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਦਿਨੇਸ਼ ਵਿਜਨ ਵੱਲੋਂ ਪੇਸ਼ ‘ਹਮ ਦੋ ਹਮਾਰ ਦੋ’ ਵਿੱਚ ਅਦਾਕਾਰ ਪਰੇਸ਼ ਰਾਵਲ, ਰਤਨਾ ਪਾਠਕ ਸ਼ਾਹ ਅਤੇ ਅਪਾਰਸ਼ਕਤੀ ਖੁਰਾਨਾ ਵੀ ਨਜ਼ਰ ਆਉਣਗੇ। ਅਭਿਸ਼ੇਕ ਜੈਨ ਵੱਲੋਂ ਨਿਰਦੇਸ਼ਿਤ ਅਤੇ ਦਿਨੇਸ਼ ਵਿਜਨ ਵੱਲੋਂ ਨਿਰਮਿਤ ਫਿਲਮ ਮੈਡੌਕ ਓਰੀਜਨਲ ਫਿਲਮ ਤੇ ਡਿਜ਼ਨੀ+ਹੌਟਸਟਾਰ ’ਤੇ 29 ਅਕੂਤਬਰ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਰਾਓ ਦੀਆਂ ਹੋਰਨਾਂ ਫਿਲਮਾਂ ਵਾਂਗ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਹੁਣ ਹੀਰੋ ਕੀ ਕਰੇਗਾ? -ਆਈਏਐੱਨਐੱਸ