ਮੁੰਬਈ, 3 ਜਨਵਰੀ
ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਹੜੀ ਆਤਮਵਿਸ਼ਵਾਸ ਬਾਰੇ ਹੈ। ਤਾਪਸੀ ਪੰਨੂ ਇਸ ਤਸਵੀਰ ਵਿੱਚ ਸਲੇਟੀ ਰੰਗੀ ਪੁਸ਼ਾਕ ਨਾਲ ਧੁੱਪ ਵਾਲੀਆਂ ਐਨਕਾਂ ਲਾਈ ਨਜ਼ਰ ਆ ਰਹੀ ਹੈ ਅਤੇ ਉਸ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਹਨ। ਤਾਪਸੀ ਨੇ ਤਸਵੀਰ ਨਾਲ ਲਿਖਿਆ, ‘ਆਤਮਵਿਸ਼ਵਾਸ ਖ਼ੁਦ ਨੂੰ ਦੂਜਿਆਂ ਨਾਲੋਂ ਜ਼ਿਆਦਾ ਸਿਆਣਾ ਸਮਝਣਾ ਨਹੀਂ ਹੈ, ਸਗੋਂ ਇਹ ਤਾਂ ਕਿਸੇ ਨਾਲ ਵੀ ਆਪਣੀ ਤੁਲਨਾ ਨਾ ਕਰਨਾ ਹੈ। ਸ਼ੁੱਭ ਐਤਵਾਰ।’’
ਤਾਪਸੀ ਆਪਣੀ ਅਗਲੀ ਫ਼ਿਲਮ ‘ਰਸ਼ਮੀ ਰਾਕੇਟ’ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਉਹ ਇੱਕ ਦੌੜਾਕ ਦੀ ਭੂਮਿਕਾ ਨਿਭਾ ਰਹੀ ਹੈ, ਜੋ ਆਪਣੀ ਪਛਾਣ ਲਈ ਲੜੀ ਅਤੇ ਇੱਕ ਅਥਲੀਟ ਬਣੀ। ਫਿਲਮ ਵਿੱਚ ਪ੍ਰਿਯਾਂਸ਼ੂ ਪੇਨਯੁੱਲੀ ਤਾਪਸੀ ਦੇ ਪਤੀ ਦੀ ਭੂਮਿਕਾ ਨਿਭਾ ਰਿਹਾ ਹੈ। ਤਾਪਸੀ ‘ਲੂਪ ਲਪੇਟਾ’ ਅਤੇ ‘ਹਸੀਨ ਦਿਲਰੁਬਾ’ ਵਿੱਚ ਵੀ ਨਜ਼ਰ ਆਵੇਗੀ। -ਆਈਏਐੱਨਐੱਸ