ਮੁੰਬਈ, 19 ਅਕਤੂਬਰ
ਅਦਾਕਾਰ ਤੋਂ ਸਿਆਸਤਦਾਨ ਬਣੇ ਸਨੀ ਦਿਓਲ ਅੱਜ 64 ਸਾਲ ਦੇ ਹੋ ਗਏ ਹਨ। ਸਨੀ ਦੇ ਪਿਤਾ ਅਤੇ ਉੱਘੇ ਅਦਾਕਾਰ ਧਰਮਿੰਦਰ ਅਤੇ ਉਸ ਦੇ ਭਰਾ ਤੇ ਅਦਾਕਾਰ ਬੌਬੀ ਦਿਓਲ ਨੇ ਸੋਸ਼ਲ ਮੀਡੀਆ ’ਤੇ ਉਸ ਨੂੰ ਸ਼ੁੱਭ ਇਛਾਵਾਂ ਦਿੱਤੀਆਂ। ਧਰਮਿੰਦਰ ਨੇ ਸਨੀ ਦੀ ਜਵਾਨੀ ਵੇਲੇ ਦੀਆਂ ਤਸਵੀਰਾਂ ਦੀ ਬਣਾਈ ਵੀਡੀਓ ਸ਼ੇਅਰ ਕਰਦਿਆਂ ਟਵੀਟ ਕੀਤਾ, ‘‘ਸਨੀ ਨੂੰ ਉਸ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ’। ਇਹ ਤਸਵੀਰ ਸਨੀ ਦੇ ਇੱਕ ਪ੍ਰਸ਼ੰਸਕ ਨੇ ਬਣਾਈ ਸੀ। ਉਸ ਦੇ ਛੋਟੇ ਭਰਾ ਬੌਬੀ ਨੇ ਸਨੀ ਦੀ ਫੋਟੋ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਅਤੇ ਸ਼ੁੱਭ ਇਛਾਵਾਂ ਦਿੱਤੀਆਂ। ਉਸ ਨੇ ਲਿਖਿਆ, ‘‘ਮਹਾਨ ਆਤਮਾ ਨੂੰ ਜਨਮ ਦਿਨ ਦੀ ਵਧਾਈ!’’ ਅਦਾਕਾਰ ਦਰਸ਼ਨ ਕੁਮਾਰ ਨੇ ਇਸ ’ਤੇ ਜਵਾਬ ਵਿੱਚ ਲਿਖਿਆ ‘ਭਾਅ ਜੀ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ’’ ਸੰਨੀ ਦਿਓਲ ਦਾ ਜਨਮ 19 ਅਕਤੂਬਰ 1956 ਨੂੰ ਸਾਹਨੇਵਾਲ (ਲੁਧਿਆਣਾ) ਵਿੱਚ ਹੋਇਆ ਸੀ। ਉਸ ਨੇ ਬੌਲੀਵੁੱਡ ਵਿੱਚ ਫ਼ਿਲਮ ‘ਬੇਤਾਬ’ ਨਾਲ ਕਦਮ ਰੱਖਿਆ ਸੀ। -ਆਈਏਐੱਨਐੱਸ