ਸੁਨੀਲ ਗਰੋਵਰ ਕਮਾਲ ਦਾ ਅਦਾਕਾਰ: ਰਣਵੀਰ ਸ਼ੋਰੀ

ਸੁਨੀਲ ਗਰੋਵਰ ਕਮਾਲ ਦਾ ਅਦਾਕਾਰ: ਰਣਵੀਰ ਸ਼ੋਰੀ

ਮੁੰਬਈ: ਵੈੱਬ ਸੀਰੀਜ਼ ‘ਸਨਫਲਾਵਰ’ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਅਦਾਕਾਰ ਰਣਵੀਰ ਸ਼ੋਰੀ ਨੇ ਆਖਿਆ ਕਿ ਕੰਮ ਕਰਨ ਲਈ ਸੁਨੀਲ ਗਰੋਵਰ ਕਮਾਲ ਦਾ ਅਦਾਕਾਰ ਹੈ। ਉਸ ਨੇ ਆਖਿਆ,‘ਵੈੱਬ ਸੀਰੀਜ਼ ਦੀ ਕਹਾਣੀ ਸੁਣਾਉਣ ਮਗਰੋਂ ਮੈਨੂੰ ਪੁੱਛਿਆ ਗਿਆ ਕਿ ਸੋਨੂ ਦੀ ਭੂਮਿਕਾ ਕੌਣ ਨਿਭਾੲੇਗਾ ਅਤੇ ਮੈਂ ਕਿਹਾ ਕਿ ਇਹ ਕੰਮ ਸੁਨੀਲ ਕਰੇਗਾ। ਮੈਂ ਉਦੋਂ ਇਸ ਕਹਾਣੀ ਦਾ ਹਿੱਸਾ ਬਣਨ ਤੋਂ ਬਹੁਤ ਖੁਸ਼ ਸੀ।’’ ਸ਼ੋਰੀ ਨੇ ਆਖਿਆ,‘‘ਇਹ ਕਤਲ ਦੀ ਇੱਕ ਰਹੱਸਮਈ ਕਹਾਣੀ ਹੈ ਅਤੇ ਸੁਨੀਲ ਨਾਲ ਕੰਮ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਉਹ ਸੱਚਮੁਚ ਹੁਨਰਮੰਦ ਅਦਾਕਾਰ ਹੈ। ਉਸ ਨੂੰ ਅੱਜ ਅਜਿਹੇ ਮੌਕੇ ਮਿਲ ਰਹੇ ਜਿਨ੍ਹਾਂ ਦੇ ਉਹ ਕਾਬਲ ਹੈ। ਉਸ ਨੇ ਆਪਣਾ ਸਫ਼ਰ ਕਾਮੇਡੀ ਤੋਂ ਸ਼ੁਰੂ ਕੀਤਾ ਸੀ, ਜਿਸ ਕਾਰਨ ਉਸ ਦਾ ਕਰੀਅਰ ਥੋੜ੍ਹਾ ਅਲੱਗ ਹੈ ਪਰ ਸੱਚਮੁੱਚ ਸੁਨੀਲ ਕਮਾਲ ਦਾ ਅਦਾਕਾਰ ਹੈ।’’ ਇਸ ਸੀਰੀਜ਼ ਦੀ ਕਹਾਣੀ ‘ਸਨਫਲਾਵਰ’ ਨਾਮੀ ਹਾਊਸਿੰਗ ਸੁਸਾਇਟੀ ਵਿੱਚ ਹੋਏ ਕਤਲ ਦੇ ਦੁਆਲੇ ਘੁੰਮਦੀ ਹੈ ਅਤੇ ਇਸ ਮਾਮਲੇ ਦੀ ਪੜਤਾਲ ਹੁੰਦੀ ਹੈ। ਰਣਵੀਰ ਨੇ ਪੁਲੀਸ ਇੰਸਪੈਕਟਰ ਦਾ ਕਿਰਦਾਰ ਨਿਭਾਇਆ ਹੈ ਜਦੋਂਕਿ ਸੁਨੀਲ ਨੇ ਸੋਨੂ ਦਾ, ਜਿਹੜਾ ਉਥੋਂ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਰਣਵੀਰ ਇਸ ਤੋਂ ਪਹਿਲਾਂ ‘ਰੰਗਬਾਜ਼ ਅਤੇ ਲੂਟਕੇਸ’ ਵਿੱਚ ਪੁਲੀਸ ਅਫ਼ਸਰ ਦੀ ਭੂਮਿਕਾ ਨਿਭਾ ਚੁੱਕਿਆ ਹੈ। ਸ਼ੋਰੀ ਨੇ ਦੱਸਿਆ ਕਿ ਉਹ ਕਿਵੇਂ ਹਰ ਵਾਰ ਬਿਹਤਰ ਢੰਗ ਨਾਲ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾਉਣ ਲਈ ਕਿਹੜੇ ਹੀਲੇ ਵਰਤਦਾ ਹੈ।   -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All