ਸ਼ਹੀਦ ਭਗਤ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ਸੋਨੂ ਸੂਦ

ਸ਼ਹੀਦ ਭਗਤ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ਸੋਨੂ ਸੂਦ

ਮੋਗਾ: ਮੋਗਾ ਸ਼ਹਿਰ ਦਾ ਜੰਮਪਲ ਅਦਾਕਾਰ ਸੋਨੂ ਸੂਦ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਸ਼ਹੀਦ-ਏ-ਆਜ਼ਮ’ ਵਿੱਚ ਸ਼ਹੀਦ ਭਗਤ ਸਿੰਘ ਦੇ ਕਿਰਦਾਰ ’ਚ ਨਜ਼ਰ ਆਵੇਗਾ। ਹਾਲ ਹੀ ਵਿੱਚ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਸ਼ਹੀਦ ਭਗਤ ਸਿੰਘ ਨੂੰ ਤਸੀਹੇ ਦਿੱਤੇ ਜਾਣ ਦਾ ਦ੍ਰਿਸ਼ ਹੈ ਅਤੇ ਦੂਜੀ ਫੋਟੋ ਵਿੱਚ ਸੋਨੂ ਸੂਦ ਨੇ ਚਿੱਟਾ ਕੁੜਤਾ ਤੇ ਡੱਬੀਆਂ ਵਾਲਾ ਚਾਦਰਾ ਪਾਇਆ ਹੋਇਆ ਤੇ ਮੰਜੇ ’ਤੇ ਬੈਠਿਆ ਨਜ਼ਰ ਆ ਰਿਹਾ ਹੈ। ਬੀਤੀ 16 ਨਵੰਬਰ ਨੂੰ ਵੀ ਅਦਾਕਾਰ ਨੇ ਆਪਣੇ ਜੱਦੀ ਘਰ ਦੀ ਫੇਰੀ ਦੌਰਾਨ ਪਿੰਡ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਤੇ ਪਾਥੀਆਂ ਕੋਲ ਬੈਠੇ ਅਦਾਕਾਰ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਸ਼ੇਅਰ ਹੋਈਆਂ ਸਨ। ਜ਼ਿਕਰਯੋਗ ਹੈ ਕਿ ਅਦਾਕਾਰ ਸੋਨੂ ਸੂਦ ਸ਼ੂਟਿੰਗ ਤੋਂ ਸਮਾਂ ਕੱਢ ਕੇ ਆਪਣੇ ਫੁਰਸਤ ਦੇ ਪਲਾਂ ’ਚ ਮੋਗਾ ਪਹੁੰਚਦਾ ਹੈ ਅਤੇ ਸਭ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਨੂੰ ਮਿਲਦਾ ਹੈ। ਰਾਜਨੀਤੀ ’ਚ ਪੈਰ ਰੱਖਣ ਬਾਰੇ ਪੁੱਛੇ ਜਾਣ ’ਤੇ ਅਦਾਕਾਰ ਨੇ ਕਿਹਾ ਕਿ ਹਾਲੇ ਉਸ ਕੋਨ ਇੰਨਾ ਸਮਾਂ ਨਹੀਂ ਹੈ। ਹਾਲਾਂਕਿ ਉਹ ਆਪਣੀ ਭੈਣ ਮਾਲਵਿਕਾ ਸੱਚਰ ਸੂਦ ਨੂੰ ਸਿਆਸੀ ਪਿੜ ’ਚ ਉਤਾਰ ਚੁੱਕਿਆ ਹੈ ਤੇ ਮਾਲਵਿਕਾ ਦੀ ਮੋਗਾ ਵਿਧਾਨ ਸਭਾ ਹਲਕੇ ਤੋਂ ਹਾਕਮ ਧਿਰ ਦੀ ਟਿਕਟ ’ਤੇ ਚੋਣ ਲੜਨ ਦੀ ਚਰਚਾ ਹੈ। -ਮਹਿੰਦਰ ਸਿੰਘ ਰੱਤੀਆਂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All