ਚੰਡੀਗੜ੍ਹ (ਟ੍ਰਿਬਿਊਨ ਵੈੱਬ ਡੈਸਕ): ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਅੱਜ ਜਨਮ ਦਿਨ ਹੈ ਤੇ ਉਹ ਮਾਂ ਬਣਨ ਵਾਲੀ ਹੈ ਪਰ ਅੱਜ ਖਾਸ ਦਿਨ ਮੌਕੇ ਉਸ ਨੇ ‘ਬੇਬੀ ਬੰਪ’ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਡਿਜ਼ਾਈਨਰ ਅਬੂ ਜਾਨੀ-ਸੰਦੀਪ ਖੋਸਲਾ ਵੱਲੋਂ ਤਿਆਰ ਕੀਤੀ ਚਿੱਟੇ ਰੰਗ ਦੀ ਪੁਸ਼ਾਕ ਵਿੱਚ ਸੋਨਮ ਬਹੁਤ ਖੂਬਸੂਰਤ ਲੱਗ ਰਹੀ ਹੈ। ਉਸ ਨੇ ਮੋਤੀਆਂ ਨਾਲ ਸ਼ਿੰਗਾਰੀ ਇਹ ਪੁਸ਼ਾਕ ਪਹਿਨ ਕੇ ਕਈ ਤਸਵੀਰਾਂ ਖਿਚਵਾਈਆਂ ਹਨ। ਸੋਨਮ ਨੇ ਆਖਿਆ,‘‘ਮਾਂ ਬਣਨ ਦੀ ਅਵਸਥਾ ’ਚ ਆਪਣੇ ਜਨਮ ਦਿਨ ਮੌਕੇ ਮੈਂ ਇਹ ਪੁਸ਼ਾਕ ਪਹਿਨ ਕੇ ਗਰਭਵਤੀ, ਤਾਕਤਵਰ ਅਤੇ ਖੂਬਸੂਰਤ ਮਹਿਸੂਸ ਕਰ ਰਹੀ ਹਾਂ।’’ਸੋਨਮ ਕਪੂਰ ਨੇ ਜਦੋਂ ਤੋਂ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਉਹ ਫੈਸ਼ਨ ’ਚ ਹੋਰ ਨਿਖਾਰ ਲਿਆ ਰਹੀ ਹੈ। ਉਸ ਦੇ ਦੋਸਤ ਅਤੇ ਚਾਹੁਣ ਵਾਲੇ ਉਸ ਨੂੰ ‘ਦੇਵੀ’ ਕਹਿ ਕੇ ਸੰਬੋਧਨ ਕਰ ਰਹੇ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਨਮ ਨਵੀਆਂ ਤਸਵੀਰਾਂ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਡਿਜ਼ਾਈਨਰ ਅਬੂ ਜਾਨੀ-ਸੰਦੀਪ ਖੋਸਲਾ ਦੀ ਜੋੜੀ ਨੇ ਵੀ ਸੋਨਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਅਦਾਕਾਰਾ ਦੀ ਫੈਸ਼ਨ ਬਾਰੇ ਸਮਝ ਦੀ ਸ਼ਲਾਘਾ ਕੀਤੀ ਹੈ।